ਸਿਰਜਨਦੀਪ ਉੱਭਾ ਦਾ ਨਾਵਲ ‘ਦਿ ਗਰਲ ਇਨ ਦਿ ਕੌਫੀ ਹਾਊਸ’ ਰਿਲੀਜ਼
ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬੀ ਲੇਖਕ ਸਭਾ ਵੱਲੋਂ ਕਾਰਪੋਰੇਟ ਅਤੇ ਸਾਹਿਤ ਜਗਤ ਦੀ ਉੱਘੀ ਸ਼ਖ਼ਸੀਅਤ ਅਤੇ ਜੀ.ਐੱਫ.ਬੀ. ਗ੍ਰੇਟ ਫੂਡਜ਼ ਪ੍ਰਾਈਵੇਟ ਲਿਮਟਿਡ ਵਿੱਚ ਰਣਨੀਤੀ ਅਤੇ ਮਨੁੱਖੀ ਸਰੋਤ ਸ਼ਾਖਾ ਦੀ ਮੁਖੀ ਸਿਰਜਨਦੀਪ ਕੌਰ ਉੱਭਾ ਵੱਲੋਂ ਲਿਖਿਆ ਚੌਥਾ ਅਤੇ ਰਹੱਸਮਈ ਨਾਵਲ ‘ਦ ਗਰਲ...
Advertisement
ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬੀ ਲੇਖਕ ਸਭਾ ਵੱਲੋਂ ਕਾਰਪੋਰੇਟ ਅਤੇ ਸਾਹਿਤ ਜਗਤ ਦੀ ਉੱਘੀ ਸ਼ਖ਼ਸੀਅਤ ਅਤੇ ਜੀ.ਐੱਫ.ਬੀ. ਗ੍ਰੇਟ ਫੂਡਜ਼ ਪ੍ਰਾਈਵੇਟ ਲਿਮਟਿਡ ਵਿੱਚ ਰਣਨੀਤੀ ਅਤੇ ਮਨੁੱਖੀ ਸਰੋਤ ਸ਼ਾਖਾ ਦੀ ਮੁਖੀ ਸਿਰਜਨਦੀਪ ਕੌਰ ਉੱਭਾ ਵੱਲੋਂ ਲਿਖਿਆ ਚੌਥਾ ਅਤੇ ਰਹੱਸਮਈ ਨਾਵਲ ‘ਦ ਗਰਲ ਇਨ ਦ ਕੌਫੀ ਹਾਊਸ’ ਲੋਕ ਅਰਪਣ ਕੀਤਾ ਗਿਆ।
ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
Advertisement
ਸਿਰਜਨਦੀਪ ਨੇ ਕਿਹਾ ਕਿ ਉਹ ਕਿਤਾਬ ਨੂੰ ਇੱਕ ਸਰਲ ਅਤੇ ਸਮਝਣ ਵਾਲ਼ੇ ਆਸਾਨ ਸ਼ਬਦਾਂ ਵਿੱਚ ਲਿਖਣਾ ਚਾਹੁੰਦੀ ਸੀ ਤਾਂ ਜੋ ਇਸਨੂੰ ਕੋਈ ਵੀ ਇਕੋ ਵਾਰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਸਕੇ।
ਪਟਿਆਲਾ ਦੀ ਪ੍ਰਮੁੱਖ ਅਕਾਦਮਿਕ ਸ਼ਖ਼ਸੀਅਤ ਡਾ. ਜਸਲੀਨ ਕੌਰ, ਖ਼ਾਲਸਾ ਕਾਲਜ ਪਟਿਆਲਾ ਤੋਂ ਡਾ. ਜਸਪ੍ਰੀਤ ਕੌਰ, ਡੀ.ਆਰ. ਰਹੇਜਾ (ਸਿਰਜਨਦੀਪ ਕੌਰ ਦੇ ਸਹੁਰੇ), ਸਭਾ ਦੇ ਪ੍ਰਧਾਨ ਤੇ ਕਵੀ ਦੀਪਕ ਸ਼ਰਮਾ ਚਨਾਰਥਲ ਅਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਸਿਰਜਨਦੀਪ ਦੀ ਸਾਹਿਤਕ ਰਚਨਾ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਿਰਜਨਦੀਪ ਦੇ ਪਿਤਾ ਡਾ. ਧਰਮਿੰਦਰ ਸਿੰਘ ਉਭਾ ਤੇ ਦਾਦਾ ਪ੍ਰੋ ਅੱਛਰੂ ਸਿੰਘ ਉਭਾ ਨੇ ਸਮਾਗਮ ਵਿੱਚ ਸ਼ਾਮਲ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
Advertisement