ਗਾਇਕਾਂ ਨੇ ਕਿਸ਼ੋਰ ਕੁਮਾਰ ਨੂੰ ਯਾਦ ਕੀਤਾ
ਇੱਥੇ ਯਮਨੀਕਾ ਓਪਨ ਏਅਰ ਥੀਏਟਰ ਵਿੱਚ ਸੁਰ ਸੰਗਮ ਸੰਸਥਾ ਵੱਲੋਂ ਅਮਿਤਾਭ ਬੱਚਨ ’ਤੇ ਫ਼ਿਲਮਾਏ ਗਏ ਕਿਸ਼ੋਰ ਕੁਮਾਰ ਦੇ ਗੀਤ ਗਾ ਕੇ ਰੰਗ ਬੰਨ੍ਹਿਆ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਸੰਸਥਾ ਦੇ ਪ੍ਰਧਾਨ ਡਾ. ਪ੍ਰਦੀਪ ਭਾਰਦਵਾਜ ਨੇ ਆਏ ਲੋਕਾਂ ਦਾ ਗੀਤ ਗਾ...
Advertisement
ਇੱਥੇ ਯਮਨੀਕਾ ਓਪਨ ਏਅਰ ਥੀਏਟਰ ਵਿੱਚ ਸੁਰ ਸੰਗਮ ਸੰਸਥਾ ਵੱਲੋਂ ਅਮਿਤਾਭ ਬੱਚਨ ’ਤੇ ਫ਼ਿਲਮਾਏ ਗਏ ਕਿਸ਼ੋਰ ਕੁਮਾਰ ਦੇ ਗੀਤ ਗਾ ਕੇ ਰੰਗ ਬੰਨ੍ਹਿਆ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਸੰਸਥਾ ਦੇ ਪ੍ਰਧਾਨ ਡਾ. ਪ੍ਰਦੀਪ ਭਾਰਦਵਾਜ ਨੇ ਆਏ ਲੋਕਾਂ ਦਾ ਗੀਤ ਗਾ ਕੇ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਗਾਇਕ ਸੰਜੈ ਸੇਠੀ ਅਤੇ ਦੀਪਕ ਗਰਗ ਨੇ ‘ਯੇ ਦੋਸਤੀ ਹਮ ਨਹੀਂ ਤੋੜੇਗੇ’ ਗੀਤ ਗਾ ਕੇ ਮਾਹੌਲ ਸੰਗੀਤਮਈ ਕਰ ਦਿੱਤਾ। ਇਸੇ ਤਰ੍ਹਾਂ ਅਸ਼ੋਕ ਦੱਤ ਤੇ ਸੁਮਨ ਅਤੇ ਹੋਰ ਕਈ ਗਾਇਕ-ਗਾਇਕਾਵਾਂ ਦੀਆਂ ਜੋੜੀਆਂ ਨੇ ਮਾਹੌਲ ਮੰਤਰ ਮੁਗਧ ਕਰ ਦਿੱਤਾ। ਪ੍ਰੋਗਰਾਮ ਵਿੱਚ ਆਈਏਐੱਸ ਜਗਦੀਪ ਢਾਂਡਾ, ਮੇਅਰ ਕੁਲਭੂਸ਼ਣ ਗੋਇਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ, ਭਾਜਪਾ ਨੇਤਾ ਉਮੇਸ਼ ਸੂਦ ਅਤੇ ਕੌਂਸਲਰ ਸੋਨੀਆ ਸੂਦ ਹਾਜ਼ਰ ਸਨ। ਇਹ ਪ੍ਰੋਗਰਾਮ ਡਾ. ਪਰਦੀਪ ਭਾਰਦਵਾਜ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੇ ਗਾਇਕਾਂ ਨੇ ਹਿੱਸਾ ਲਿਆ।
Advertisement
Advertisement