ਸਿੱਧੂਪੁਰ ਜਥੇਬੰਦੀ ਵੱਲੋਂ ਗੰਨੇ ਦੀ ਅਦਾਇਗੀ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੇ ਸੀਨੀਅਰ ਆਗੂ ਮੋਹਣ ਸਿੰਘ ਭੁੱਟਾ ਨੇ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਗੰਨੇ ਦੇ ਸੀਜ਼ਨ 2024-2025 ਦੌਰਾਨ ਕਿਸਾਨਾਂ ਦੀ ਗੰਨੇ ਦੀ ਪੇਮੈਂਟ ਸ਼ੂਗਰ ਮਿੱਲ ਮੋਰਿੰਡਾ 25 ਮਾਰਚ ਤੋਂ ਬਾਅਦ ਤਕਰੀਬਨ 18-19 ਕਰੋੜ...
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੇ ਸੀਨੀਅਰ ਆਗੂ ਮੋਹਣ ਸਿੰਘ ਭੁੱਟਾ ਨੇ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਗੰਨੇ ਦੇ ਸੀਜ਼ਨ 2024-2025 ਦੌਰਾਨ ਕਿਸਾਨਾਂ ਦੀ ਗੰਨੇ ਦੀ ਪੇਮੈਂਟ ਸ਼ੂਗਰ ਮਿੱਲ ਮੋਰਿੰਡਾ 25 ਮਾਰਚ ਤੋਂ ਬਾਅਦ ਤਕਰੀਬਨ 18-19 ਕਰੋੜ ਅਤੇ ਸ਼ੂਗਰ ਮਿੱਲ ਬੁੱਢੇਵਾਲ ਨੌਂ ਮਾਰਚ ਤੋਂ ਬਾਅਦ ਤਕਰੀਬਨ 14-15 ਕਰੋੜ ਪੈਡਿੰਗ ਰਹਿੰਦੀ ਹੈ ਜਦੋਂ ਕਿ ਸਰਕਾਰ ਦੇ ਪੱਤਰ ਮੁਤਾਬਕ ਗੰਨੇ ਦੀ ਪੇਮੈਂਟ ਦੀ ਅਦਾਇਗੀ 15 ਦਿਨਾਂ ਦੇ ਅੰਦਰ ਅੰਦਰ ਕਿਸਾਨ ਨੂੰ ਕਰਨੀ ਬਣਦੀ ਸੀ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਪੇਮੈਂਟ ਦੀ ਅਦਾਇਗੀ ਹੁਣ ਤੱਕ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਗੰਨੇ ਦੇ ਬਕਾਏ ਦੀ ਅਦਾਇਗੀ ਜਲਦੀ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੌਰਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਐੱਸਡੀਐੱਮ ਮਨਰੀਤ ਰਾਣਾ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ, ਮੀਤ ਪ੍ਰਧਾਨ ਲਖਵੀਰ ਸਿੰਘ ਲਖਣਪੁਰ, ਜ਼ਿਲ੍ਹਾ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ, ਪ੍ਰੈੱਸ ਸਕੱਤਰ ਮਨਜੀਤ ਸਿੰਘ ਗਰਚਾ, ਜਰਨਲ ਸਕੱਤਰ ਕਿਰਪਾਲ ਸਿੰਘ ਬਦੇਸ਼ਾ, ਚਰਨਜੀਤ ਸਿੰਘ ਅਤੇ ਸੁਖਬੀਰ ਸਿੰਘ ਹਾਜ਼ਰ ਸਨ।
Advertisement
Advertisement