ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਰਕਿੰਗ ਦੀ ਸਮੱਸਿਆ ਤੋਂ ਦੁਕਾਨਦਾਰ ਔਖੇ

ਵੀ ਆਈ ਪੀ ਰੋਡ ਦੇ ਦੁਕਾਨਦਾਰਾਂ ਨੇ ਨਾਅਰੇਬਾਜ਼ੀ ਕੀਤੀ
ਨਾਅਰੇਬਾਜ਼ੀ ਕਰਦੇ ਹੋਏ ਦੁਕਾਨਦਾਰ। -ਫੋਟੋ: ਰੂਬਲ
Advertisement

ਵੀ ਆਈ ਪੀ ਰੋਡ ’ਤੇ ਹੌਲੀਵੁੱਡ ਮਾਰਕੀਟ ਦੇ ਦੁਕਾਨਦਾਰ ਪਾਰਕਿੰਗ ਸਮੱਸਿਆ ਕਾਰਨ ਬੇਹੱਦ ਪ੍ਰੇਸ਼ਾਨ ਹਨ। ਮਾਰਕੀਟ ਦੀ ਬੇਸਮੈਂਟ ਵਿੱਚ ਆਨਲਾਈਨ ਫੂਡ ਡਿਲਿਵਰੀ ਕੰਪਨੀਆਂ ਦੇ ਵੇਅਰਹਾਊਸ ਬਣੇ ਹੋਏ ਹਨ, ਜਿੱਥੇ ਸੈਂਕੜੇ ਨੌਜਵਾਨ ਆਪਣੇ ਮੋਟਰਸਾਈਕਲ ਖੜ੍ਹੇ ਕਰਕੇ ਪੂਰੀ ਪਾਰਕਿੰਗ ਜ਼ਬਤ ਕਰ ਲੈਂਦੇ ਹਨ। ਇਸ ਕਾਰਨ ਨਾ ਤਾਂ ਗਾਹਕਾਂ ਨੂੰ ਜਗ੍ਹਾ ਮਿਲਦੀ ਹੈ ਅਤੇ ਨਾ ਹੀ ਦੁਕਾਨਦਾਰ ਆਪਣੇ ਵਾਹਨ ਖੜ੍ਹੇ ਕਰ ਸਕਦੇ ਹਨ। ਦੁਕਾਨਦਾਰਾਂ ਮੁਤਾਬਕ ਉਨ੍ਹਾਂ ਨੇ ਕਈ ਵਾਰ ਇਮਾਰਤ ਮਾਲਕਾਂ, ਪੁਲੀਸ ਅਤੇ ਨਗਰ ਕੌਂਸਲ ਅਧਿਕਾਰੀਆਂ ਕੋਲ ਸ਼ਿਕਾਇਤ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਹੌਲੀਵੁੱਡ ਮਾਰਕੀਟ ਦੇ ਦੁਕਾਨਦਾਰ ਗੌਰਵ ਮਦਾਨ, ਪ੍ਰਦੀਪ ਕੁਮਾਰ, ਸਾਰੰਗ ਵਾਲੀਆ ਅਤੇ ਅਜੈ ਸਿੰਗਲਾ ਸਣੇ ਹੋਰਾਂ ਨੇ ਦੱਸਿਆ ਕਿ ਸਵਿੱਗੀ, ਬਲਿੰਕਇਟ ਅਤੇ ਬਿਗ ਬਾਸਕਟ ਵਰਗੀਆਂ ਕੰਪਨੀਆਂ ਦੇ ਗੁਦਾਮਾਂ ਕਾਰਨ ਪਾਰਕਿੰਗ ਦੀ ਸਮੱਸਿਆ ਗੰਭੀਰ ਹੋ ਗਈ ਹੈ। ਡਿਲਿਵਰੀ ਬੋਇਜ਼ ਇੱਥੇ ਇਕੱਠੇ ਹੋਕੇ ਨਾ ਸਿਰਫ ਗਾਹਕਾਂ ਨਾਲ ਤਕਰਾਰ ਕਰਦੇ ਹਨ, ਸਗੋਂ ਕਈ ਵਾਰ ਗਲਤ ਭਾਸ਼ਾ ਦੀ ਵਰਤੋਂ ਵੀ ਕਰਦੇ ਹਨ। ਇਸ ਕਾਰਨ ਮਾਰਕੀਟ ਵਿੱਚ ਗਾਹਕ ਆਉਣ ਘੱਟ ਹੋ ਗਏ ਹਨ ਅਤੇ ਦੁਕਾਨਾਂ ਦਾ ਕਾਰੋਬਾਰ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ ਹੈ।

ਦੁਕਾਨਦਾਰਾਂ ਨੇ ਕਿਹਾ ਕਿ ਬੇਸਮੈਂਟ ਵਿੱਚ ਮੌਜੂਦ ਵੇਅਰਹਾਊਸਾਂ ਵਾਲੇ ਕੋਰੀਡੋਰ ਵਿੱਚ ਆਪਣਾ ਸਮਾਨ ਰੱਖ ਦਿੰਦੇ ਹਨ, ਜਿਸ ਕਾਰਨ ਰਾਹ ਰੁਕ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਤਾਂ ਕੁਝ ਘੰਟਿਆਂ ਲਈ ਸਾਮਾਨ ਹਟਾ ਲੈਂਦੇ ਹਨ, ਮੁੜ ਵਾਪਸ ਉਹੀ ਹਾਲਤ ਬਣ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਟਰੱਕ ਸਾਮਾਨ ਉਤਾਰਦੇ ਹਨ ਤਾਂ ਕਈ ਘੰਟਿਆਂ ਤੱਕ ਸੜਕ ’ਤੇ ਆਵਾਜਾਈ ਠੱਪ ਰਹਿੰਦੀ ਹੈ, ਜਿਸ ਨਾਲ ਟਰੈਫਿਕ ਜਾਮ ਲੱਗ ਜਾਂਦਾ ਹੈ।

Advertisement

ਦੁਕਾਨਦਾਰਾਂ ਮੁਤਾਬਕ ਉਹ ਹਰ ਮਹੀਨੇ ਲੱਖਾਂ ਰੁਪਏ ਕਿਰਾਏ ਦੇ ਰਹੇ ਹਨ, ਪਰ ਗਾਹਕਾਂ ਦੀ ਆਵਾਜਾਈ ਘੱਟ ਹੋਣ ਕਰਕੇ ਉਹ ਖਰਚੇ ਪੂਰੇ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਨਿਰਪੱਖ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਇਹ ਕੰਪਨੀਆਂ ਸਹੀ ਢੰਗ ਨਾਲ ਕੰਮ ਕਰਨ ਤੇ ਕਿਸੇ ਹੋਰ ਦੇ ਕਾਰੋਬਾਰ ਨੂੰ ਨੁਕਸਾਨ ਨਾ ਪਹੁੰਚੇ।

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਆਈ ਪਰ ਸੂਚਨਾ ਮਿਲਣ ਮਗਰੋਂ ਤੁਰੰਤ ਇਨਕਰੋਚਮੈਂਟ ਟੀਮ ਭੇਜ ਕੇ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਕੰਪਨੀ ਪਾਰਕਿੰਗ ਦਾ ਗਲਤ ਇਸਤੇਮਾਲ ਕਰ ਰਹੀ ਹੈ ਤਾਂ ਉਸ ਨੂੰ ਹਟਾਇਆ ਜਾਵੇਗਾ।

Advertisement
Show comments