ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼੍ਰੋਮਣੀ ਅਕਾਲੀ ਦਲ ਹਲਕਾ ਡੇਰਾਬੱਸੀ ਵਿੱਚ ਵਿੱਢੇਗੀ ਬੂਟੇ ਲਾਉਣ ਦੀ ਮੁਹਿੰਮ

ਹਲਕਾ ਡੇਰਾਬੱਸੀ ’ਚ ਲਾਏ ਜਾਣਗੇ 10 ਹਜ਼ਾਰ ਬੂਟੇ: ਸ਼ਰਮਾ
Advertisement

ਹਰਜੀਤ ਸਿੰਘ

ਜ਼ੀਰਕਪੁਰ, 12 ਜੁਲਾਈ

Advertisement

ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਵਿੱਚ ਬੂਟੇ ਲਾਉਣ ਦੀ ‘ਸੇਵਾ’ ਮੁਹਿੰਮ ਸ਼ੁਰੂ ਕੀਤੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਲਕਾ ਡੇਰਾਬੱਸੀ ਵਿੱਚ ਦਸ ਹਜ਼ਾਰ ਬੂਟੇ ਲਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ 13 ਜੁਲਾਈ ਤੋਂ ਹਲਕਾ ਡੇਰਾਬੱਸੀ ਵਿੱਚ ਸ਼ੁਰੂ ਕੀਤੀ ਜਾਏਗੀ। ਇਸ ਮੁਹਿੰਮ ਤਹਿਤ ਡੇਰਾਬੱਸੀ ਦੇ ਪਿੰਡ ਦੇਵੀ ਨਗਰ ਦੀ ਸ਼ਾਮਲਾਤ ਜ਼ਮੀਨ ਵਿੱਚ ਦੋ ਏਕੜ ਵਿੱਚ ਜੰਗਲ ਵਿਕਸਤ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇਵੀ ਨਗਰ ਤੋਂ ਇਲਾਵਾ ਜ਼ੀਰਕਪੁਰ ਦੇ ਬਲਟਾਣਾ, ਪੀਰ ਮੁਛੱਲਾ, ਛੱਤ ਸਣੇ ਹੋਰਨਾਂ ਪਿੰਡਾਂ ਵਿੱਚ ਇਸ ਮੁਹਿੰਮ ਤਹਿਤ ਬੂਟੇ ਲਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਰੀਬ ਅੱਠ ਫੁੱਟ ਦੇ ਵੱਡੇ ਬੂਟੇ ਲਾਏ ਜਾਣਗੇ ਜਿਨ੍ਹਾਂ ਦੀ ਦੇਖਭਾਲ ਪਾਰਟੀ ਵੱਲੋਂ ਕੀਤੇ ਜਾਣਗੇ। ਇਸ ਤੋਂ ਇਲਾਵਾ ਸ੍ਰੀ ਸ਼ਰਮਾ ਨੇ ਇਕ ਮੋਬਾਈਲ ਨੰਬਰ 9501287100 ਜਾਰੀ ਕਰਦਿਆਂ ਕਿਹਾ ਕਿ ਹਲਕਾ ਡੇਰਾਬੱਸੀ ਤੋਂ ਕੋਈ ਵੀ ਵਿਅਕਤੀ ਮੁਫ਼ਤ ਬੂਟੇ ਲਾਉਣ ਲਈ ਫੋਨ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਮੁਫ਼ਤ ਬੂਟੇ ਲਾਏ ਜਾਣਗੇ ਪਰ ਉਸੇ ਥਾਂ ’ਤੇ ਬੂਟੇ ਲਾਏ ਜਾਣਗੇ ਜਿਥੇ ਲੋਕ ਇਨ੍ਹਾਂ ਦੀ ਦੇਖਰੇਖ ਦੀ ਜਿੰਮੇਦਾਰੀ ਲੈਣਗੇ। ਉਨ੍ਹਾਂ ਨੇ ਕਿਹਾ ਕਿ ਬੂਟੇ ਪੂਰੀ ਤਕਨੀਕ ਨਾਲ ਲਾਏ ਜਾਣਗੇ ਜਿਨ੍ਹਾਂ ਵਿੱਚ ਫਲ ਦਾਰ ਅਤੇ ਛਾਂ ਦਾਰ ਬੂਟੇ ਸ਼ਾਮਲ ਹਨ ਜਿਨ੍ਹਾਂ ਵਿੱਚ ਜਾਮੁਨ, ਅਰਜਨ, ਸਿਲਵਰ ਓਕ, ਅਮਰੂਦ, ਨੀਮ ਸਣੇ ਹੋਰ ਬੂਟੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਫਲਾਂ ਦੇ ਬੂਟੇ ਇਸ ਹਿਸਾਬ ਨਾਲ ਲਾਏ ਜਾਣਗੇ ਤਾਂ ਜੋ ਇਥੇ ਪੰਛੀ ਵੀ ਆ ਸਕਣ।

Advertisement