ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਕਰੇਗਾ ਫੁਟਬਾਲ ਮੈਚਾਂ ਦੀ ਮੇਜ਼ਬਾਨੀ
ਕਲੱਬ ਵੱਲੋਂ ਆਪਣੇ ਖਿਡਾਰੀਆਂ ਲਈ ਵਿਸ਼ੇਸ਼ ਜਰਸੀ ਜਾਰੀ
Advertisement
ਇੱਥੇ ਸ਼ੁਰੂ ਹੋਈ 39ਵੀਂ ਜੇਸੀਟੀ ਪੰਜਾਬ ਸਟੇਟ ਸੁਪਰ ਫੁਟਬਾਲ ਲੀਗ ਦੇ 9 ਮੈਚਾਂ ਦੀ ਮੇਜ਼ਬਾਨੀ ਕਰਨ ਦਾ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਨੂੰ ਮੌਕਾ ਮਿਲਿਆ ਹੈ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ 2 ਅਗਸਤ ਨੂੰ ਸ਼ਾਮ 4.15 ਵਜੇ ਫੁਟਬਾਲ ਗਰਾਊਂਡ ਸ਼ਾਮਪੁਰਾ ਵਿੱਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਅਤੇ ਰੇਲ ਕੋਚ ਫੈਕਟਰੀ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਜਾਵੇਗਾ। ਅੱਜ ਆਪਣੇ ਕਲੱਬ ਦੇ ਖਿਡਾਰੀਆਂ ਲਈ ਵਿਸ਼ੇਸ਼ ਜਰਸੀਆਂ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਸੁਪਰ ਫੁਟਬਾਲ ਲੀਗ ਦੇ 9 ਮੈਚ ਸ਼ਾਮਪੁਰਾ ਦੇ ਖੇਡ ਮੈਦਾਨ ਵਿੱਚ ਖੇਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਚਾਂ ਵਿੱਚ ਪੰਜਾਬ ਪੁਲੀਸ, ਬੀਐੱਸਐੱਫ ਜਲੰਧਰ, ਓਲੰਪੀਅਨ ਜਰਨੈਲ ਸਿੰਘ ਅਕੈਡਮੀ ਮਾਹਲਪੁਰ, ਇੰਟਰਨੈਸ਼ਨਲ ਫੁਟਬਾਲ ਕਲੱਬ, ਰਾਊਂਡ ਗਲਾਸ ਸਪੋਰਟਸ ਅਕੈਡਮੀ, ਯੰਗ ਫੁਟਬਾਲ ਕਲੱਬ ਟੀਮਾਂ ਦੇ ਮੈਚ ਸ਼ਾਮਪੁਰਾ ਦੇ ਖੇਡ ਮੈਦਾਨ ’ਤੇ ਹੋਣਗੇ। ਇਸ ਮੌਕੇ ਮਨਮੋਹਨ ਸਿੰਘ ਪਾਵਰ ਕਾਲੋਨੀ, ਜਸਵਿੰਦਰਪਾਲ ਸਿੰਘ ਭੁੱਲਰ, ਠੇਕੇਦਾਰ ਸੁਖਪਾਲ ਸਿੰਘ ਸੁੱਖੀ, ਸਵਰਨ ਸਿੰਘ, ਬਲਜੀਤ ਸਿੰਘ ਮੌਂਟੀ, ਹਰਪ੍ਰੀਤ ਸਿੰਘ ਲੱਕੀ, ਸਾਗਰ ਵਰਮਾ ਅਤੇ ਟੀਮ ਦੇ ਕਪਤਾਨ ਗੁਰਤੇਜ ਸਿੰਘ ਨੰਨਾ ਮੌਜੂਦ ਸਨ।
Advertisement
Advertisement