ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਂਪ ਆਫਿਸ ਨੂੰ ਸ਼ੀਸ਼ ਮਹਿਲ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਭਾਜਪਾ: ਭਗਵੰਤ ਮਾਨ

ਕੋਠੀ ਨੰਬਰ 50 ਇਸ ਲਾੲੀਨ ਦੀਆਂ ਆਮ ਕੋਠੀਆਂ ਵਾਂਗ ਹੈ: ਮੁੱਖ ਮੰਤਰੀ; ਭਾਜਪਾ ’ਤੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਵਿਸਾਰਨ ਦੇ ਦੋਸ਼
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਦੇ ਅਸਲ ਮੁੱਦਿਆਂ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੈਕਟਰ ਦੋ ਦੀ 50 ਨੰਬਰ ਕੋਠੀ ’ਚ ਕੈਂਪ ਆਫਿਸ ਬਣਿਆ ਹੈ ਜਿਸ ਬਾਰੇ ਭਾਜਪਾ ਸ਼ੀਸ਼ ਮਹਿਲ ਹੋਣ ਦਾ ਕੂੜ ਪ੍ਰਚਾਰ ਕਰ ਰਹੀ ਹੈ ਜੋ ਬੇਹੱਦ ਨਿੰਦਣਯੋਗ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਠੀ ਨੰਬਰ 50 ਇਸ ਲਾਈਨ ਦੀਆਂ ਆਮ ਕੋਠੀਆਂ ਵਾਂਗ ਹੈ ਤੇ ਇਸ ਲਾਈਨ ਵਿਚ 45 ਨੰਬਰ ਤੋਂ 50 ਨੰਬਰ ਵਾਲੀ ਲਾਈਨ ਵਿਚ ਹਰਿਆਣਾ ਦੇ ਭਾਜਪਾ ਮੰਤਰੀ ਦੀ ਕੋਠੀ ਵੀ ਹੈ। ਕੀ ਭਾਜਪਾ ਵਾਲੇ ਇਸ ਕੋਠੀ ਨੂੰ ਵੀ ਸ਼ੀਸ਼ ਮਹਿਲ ਦਾ ਨਾਂ ਦੇਣਗੇ।

Advertisement

ਮੁੱਖ ਮੰਤਰੀ ਨੇ ਇਸ ਸਬੰਧੀ ਕਾਗਜ਼ ਦਿਖਾਉਂਦਿਆਂ ਕਿਹਾ ਕਿ ਕੋਠੀ ਨੰਬਰ 45 ਮੁੱਖ ਮੰਤਰੀ ਦੀ ਰਿਹਾਇਸ਼ ਹੈ ਤੇ ਕੋਠੀ ਨੰਬਰ 50 ਵਿਚ ਵਿਸ਼ੇਸ਼ ਕਥਨ ਲਿਖਿਆ ਹੋਇਆ ਹੈ ਕਿ ਇਹ ਕੈਂਪ ਆਫਿਸ ਹੈ ਤੇ ਮੁੱਖ ਮੰਤਰੀ ਪੰਜਾਬ ਦਾ ਹਿੱਸਾ ਹੈ ਜਿਸ ਨੂੰ ਗੈਸਟ ਹਾਊਸ ਵਜੋਂ ਵੀ ਵਰਤਿਆ ਜਾ ਸਕਦਾ ਹੈ। ਇਥੇ ਮੁੱਖ ਮੰਤਰੀ ਦੇ ਮਹਿਮਾਨ ਆ ਕੇ ਉਨ੍ਹਾਂ ਨੂੰ ਮਿਲਦੇ ਹਨ ਤੇ ਕਈ ਵਾਰ ਰਹਿੰਦੇ ਵੀ ਹਨ। ਉਨ੍ਹਾਂ ਇਸ ਮਾਮਲੇ ’ਤੇ ਭਾਜਪਾ ਤੋਂ ਜਵਾਬ ਮੰਗਦਿਆਂ ਕਿਹਾ ਕਿ ਭਾਜਪਾ ਦੇ ਇਸ ਵੇਲੇ ਆਗੂ ਤੇ ਕਾਂਗਰਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਵੇਲੇ ਇਸ ਗੈਸਟ ਹਾਊਸ ਵਿਚ ਉਨ੍ਹਾਂ ਦੀ ਮਹਿਮਾਨ ਆਰੂਸਾ ਆਲਮ ਵੀ ਆ ਕੇ ਰਹਿੰਦੇ ਰਹੇ ਹਨ ਤੇ ਕੈਪਟਨ ਦੇ ਏ ਜੀ ਅਤੁਲ ਨੰਦਾ ਵੀ ਰਹਿੰਦੇ ਰਹੇ ਹਨ। ਇਹ ਆਮ ਕੋਠੀਆਂ ਵਾਂਗ ਹੀ ਹੈ ਤੇ ਇਸ ਨੂੰ ਸ਼ੀਸ਼ ਮਹਿਲ ਕਹਿਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਤੇ ਭਾਜਪਾ ਇਸ ਮਾਮਲੇ ਨੂੰ ਬੇਵਜ੍ਹਾ ਤੂਲ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।

ਇਸ ਤੋਂ ਇਕ ਦਿਨ ਪਹਿਲਾਂ ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਹੇਠ ਚੰਡੀਗੜ੍ਹ ਵਿੱਚ ਸੈਵਨ ਸਟਾਰ ਸਹੂਲਤ ਵਾਲਾ ਸ਼ੀਸ਼ ਮਹਿਲ ਪ੍ਰਦਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਨਾ ਤਾਂ ਚੁਣੇ ਹੋਏ ਵਿਧਾਇਕ ਹਨ ਅਤੇ ਨਾ ਹੀ ਰਾਜ ਸਰਕਾਰ ਦਾ ਹਿੱਸਾ ਹਨ।

ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਦਿੱਲੀ ਵਿੱਚ ਚੋਣਾਂ ਹਾਰਨ ਵਾਲੇ 'ਆਪ' ਆਗੂਆਂ ਨੂੰ ਵੀ ਪੰਜਾਬ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਤੋਂ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਨਵੀਂ ਦਿੱਲੀ ਦੇ ਸ਼ੀਸ਼ ਮਹਿਲ' ਤੋਂ ਪਾਸੇ ਕਰ ਦਿੱਤਾ ਪਰ ਉਨਾਂ ਦੀ ਸ਼ੀਸ਼ ਮਹਿਲ ਹਾਸਲ ਕਰਨ ਦੀ ਮਾਨਸਿਕਤਾ ਅਜੇ ਤੱਕ ਗਈ ਨਹੀਂ। ਇਸ ਕਰ ਕੇ ਇੱਕ ਹੋਰ ਸ਼ੀਸ਼ ਮਹਿਲ ਪੰਜਾਬ ਵਿੱਚ ਟੈਕਸਦਾਤਾਵਾਂ ਦੇ ਪੈਸੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੋਟੇ ਹੇਠ ਬਣਾਇਆ ਜਾ ਰਿਹਾ ਹੈ ਕਿਉਂਕਿ ਕੇਜਰੀਵਾਲ ਪੰਜਾਬ ਦੇ ਸੁਪਰ ਸੀਐਮ ਹਨ। ਇਹ ਦੋਸ਼ ਪੂਨਾਵਾਲਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਲਾਏ ਸਨ। ਇਸ ਬਿਆਨ ਦੀ ਬੀਤੇ ਦਿਨ ‘ਆਪ’ ਨੇ ਨਿਖੇਧੀ ਕਰਦਿਆਂ ਇਸ ਨੂੰ ਝੂਠਾ ਕਰਾਰ ਦਿੱਤਾ ਸੀ।

Advertisement
Tags :
'Sheesh Mahal' rowAAPVsBJPBJPPunjab Chief Minister Bhagwant MannSheesh Mahal News
Show comments