ਸਰਹਿੰਦ ਦੇ ਵਾਰਡ 7 ’ਚ ਸੀਵਰੇਜ ਦਾ ਕੰਮ ਸ਼ੁਰੂ
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਨਗਰ ਕੌਂਸਲ ਸਰਹਿੰਦ ਅਧੀਨ ਆਉਂਦੇ ਵਾਰਡ ਨੰਬਰ 7 ਵਿਖੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਫਤਹਿਗੜ੍ਹ ਸਾਹਿਬ ਨੂੰ 5 ਕਰੋੜ 68 ਲੱਖ ਰੁਪਏ ਦਾ ਸੀਵਰੇਜ ਪ੍ਰੋਜੈਕਟ ਦਿੱਤਾ ਗਿਆ ਸੀ ਉਸੇ ਤਹਿਤ ਇਸ ਵਾਰਡ ਵਿਖੇ 20 ਲੱਖ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੇ ਮੁਕਾਬਲੇ ‘ਆਪ’ ਸਰਕਾਰ ਦੇ ਸਾਢੇ 3 ਸਾਲ ਦੇ ਕੰਮਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਵਿਕਾਸ ਕਾਰਜਾਂ ਦਾ ਫ਼ਰਕ ਸਪੱਸ਼ਟ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਨੀਤੀ ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਸ ਤਹਿਤ ਹਜ਼ਾਰਾਂ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਆਖ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ। ਇਸ ਮੌਕੇ ਪ੍ਰਿਤਪਾਲ ਜੱਸੀ, ਰਮੇਸ਼ ਸੋਨੂੰ, ਪਵੇਲ ਹਾਂਡਾ, ਮੋਹਿਤ ਸੂਦ, ਰਜੇਸ਼ ਉੱਪਲ, ਤਰਸੇਮ ਉਪਲ, ਮਨੀਸ਼ ਸੂਦ, ਸੰਜੀਵ ਪੁਰੀ, ਰਵਿੰਦਰ ਪੁਰੀ, ਐਸਡੀਓ ਰਜਨੀਸ਼ ਅਤੇ ਜੇ.ਈ. ਅਕਸ਼ੇ ਆਦਿ ਹਾਜ਼ਰ ਸਨ।
