ਸੀਵਰੇਜ ਪ੍ਰਾਜੈਕਟ ਦਾ ਜਾਇਜ਼ਾ
ਜਲ ਸਪਲਾਈ ਤੇ ਸੈਨੀਟੇਸ਼ਨ ਬੋਰਡ ਦੇੇ ਐੱੱਸ ਡੀ ਓ ਦੀਪਕ ਕੁਮਾਰ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਅਤੇ ਐੱਸ ਡੀ ਓ ਹਰਭਜਨ ਸਿੰਘ ਨੇ ਨਵਾਂ ਗਰਾਉਂ ਵਿੱਚ ਸੀਵਰੇਜ ਸਪਲਾਈ ਲਾਈਨ ਵਿਛਾਉਣ ਦੇ ਪ੍ਰਾਜੈਕਟ ਦਾ ਨਿਰੀਖਣ ਕੀਤਾ। ਏਡੀਸੀ (ਸ਼ਹਿਰੀ...
Advertisement
ਜਲ ਸਪਲਾਈ ਤੇ ਸੈਨੀਟੇਸ਼ਨ ਬੋਰਡ ਦੇੇ ਐੱੱਸ ਡੀ ਓ ਦੀਪਕ ਕੁਮਾਰ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਅਤੇ ਐੱਸ ਡੀ ਓ ਹਰਭਜਨ ਸਿੰਘ ਨੇ ਨਵਾਂ ਗਰਾਉਂ ਵਿੱਚ ਸੀਵਰੇਜ ਸਪਲਾਈ ਲਾਈਨ ਵਿਛਾਉਣ ਦੇ ਪ੍ਰਾਜੈਕਟ ਦਾ ਨਿਰੀਖਣ ਕੀਤਾ। ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੌਰੇ ਦੌਰਾਨ ਅਧਿਕਾਰੀਆਂ ਨੇ ਪ੍ਰਾਜੈਕਟ ਦੇ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕੀਤਾ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਨਵਾਂ ਗਰਾਉਂ ਸਣੇ ਨਾਲ ਲਗਦੇ ਪਿੰਡਾਂ ਨਾਡਾ, ਕਰੌਰਾਂ, ਕਾਂਸਲ ਦੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ। ਇਸ ਮੌਕੇ ਜੂਨੀਅਰ ਇੰਜਨੀਅਰ ਪ੍ਰਦੀਪ ਸ਼ਰਮਾ ਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
Advertisement
Advertisement
