ਕਈ ਥਾਵਾਂ ’ਤੇ ਸੀਵਰੇਜ ਓਵਰਫਲੋ
ਪੰਚਕੂਲਾ ਵਿੱਚ ਰਾਤ ਅਤੇ ਸਵੇਰੇ ਪਏ ਮੀਂਹ ਕਾਰਨ ਮੌਸਮ ਠੰਢਾ ਰਿਹਾ ਪਰ ਸੀਵਰੇਜ ਬੰਦ ਹੋਣ ਕਾਰਨ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਇੰਡਸਟਰੀਅਲ ਏਰੀਆ ਫੇਜ਼-1 ਅਤੇ 2 ਵਿੱਚ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਗਈਆਂ। ਇਸ ਤੋਂ ਇਲਾਵਾ ਸੈਕਟਰ-1...
Advertisement
ਪੰਚਕੂਲਾ ਵਿੱਚ ਰਾਤ ਅਤੇ ਸਵੇਰੇ ਪਏ ਮੀਂਹ ਕਾਰਨ ਮੌਸਮ ਠੰਢਾ ਰਿਹਾ ਪਰ ਸੀਵਰੇਜ ਬੰਦ ਹੋਣ ਕਾਰਨ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਇੰਡਸਟਰੀਅਲ ਏਰੀਆ ਫੇਜ਼-1 ਅਤੇ 2 ਵਿੱਚ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਗਈਆਂ। ਇਸ ਤੋਂ ਇਲਾਵਾ ਸੈਕਟਰ-1 ਦੇ ਡੀਸੀ ਦਫ਼ਤਰ ਵਿੱਚ ਵੀ ਪਾਣੀ ਭਰਿਆ ਰਿਹਾ। ਸਿਵਲ ਹਸਪਤਾਲ ਵਿੱਚ ਸੀਵਰੇਜ ਓਵਰਫਲੋ ਹੋ ਗਿਆ। ਇਸ ਕਾਰਨ ਲੋਕ ਬਦਬੂ ਤੋਂ ਪ੍ਰੇਸ਼ਾਨ ਹੋਏ। ਇਸ ਤੋਂ ਇਲਾਵਾ ਬਰਵਾਲਾ ਸ਼ਹਿਰ ਅਤੇ ਇਲਾਕੇ ਵਿੱਚ ਭਾਰੀ ਬਾਰਸ਼ ਕਾਰਨ ਲੋਕਾਂ ਨੂੰ ਪਾਣੀ ਭਰਨ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਦੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਗਈ। ਬਰਵਾਲਾ ਸ਼ਹਿਰ ਵਿੱਚ, ਬਾਈਪਾਸ ਰੋਡ, ਅਲੀਪੁਰ ਇੰਡਸਟਰੀ, ਵੈਸ਼ਣੋ ਕਲੋਨੀ, ਪਾਵਰ ਹਾਊਸ ਕਲੋਨੀ ਆਦਿ ਥਾਵਾਂ ’ਤੇ ਸੀਵਰੇਜ ਬੰਦ ਹੋਣ ਕਾਰਨ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ।
Advertisement
Advertisement