ਸੇਵਾ ਸੁਸਾਇਟੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਖਾਦ ਵੰਡੀ
w ਜ਼ਮੀਨ ਪੱਧਰੀ ਕਰਨ ਲਈ 50 ਹਜ਼ਾਰ ਰੁਪਏ ਦਾ ਡੀਜ਼ਲ ਵੀ ਦਿੱਤਾ
Advertisement
ਸ੍ਰੀ ਚਮਕੌਰ ਸਾਹਿਬ ਉਪਕਾਰ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਬਲਦੇਵ ਸਿੰਘ ਹਾਫਿਜ਼ਾਬਾਦ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੇ ਦੋ ਪਿੰਡ ਪੱਖੋਕੇ ਟਾਹਲੀ ਸਾਹਿਬ ਅਤੇ ਚੰਦੂ ਨੰਗਲ ਵਿੱਚ ਕਣਕ ਦੀ ਬਿਜਾਈ ਲਈ ਖਾਦ ਦੇ ਡੀਜ਼ਲ ਵੰਡਿਆ ਗਿਆ। ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਸੁਸਾਇਟੀ ਦੇ ਕਮੇਟੀ ਮੈਂਬਰਾਂ ਵੱਲੋਂ ਇਨ੍ਹਾਂ ਪਿੰਡਾਂ ਦੇ ਹੜ੍ਹਾਂ ਕਾਰਨ ਬਣੇ ਹਾਲਾਤ ਵੇਖਣ ਉਪਰੰਤ ਦੋਨੋਂ ਪਿੰਡ ਸੁਸਾਇਟੀ ਨੇ ਅਡਾਪਟ ਕੀਤੇ ਸਨ ਤੇ ਹੁਣ ਕਣਕ ਦੀ ਬਿਜਾਈ ਲਈ ਸੁਸਾਇਟੀ ਨੇ 543 ਏਕੜ ਜ਼ਮੀਨ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ-ਇੱਕ ਥੈਲਾ ਡਾਇਆ ਖਾਦ ਦਾ ਵੰਡੀ ਹੈ। ਇਸ ਦੇ ਨਾਲ ਹੀ ਇਨ੍ਹਾਂ ਪਿੰਡਾਂ ਵਿੱਚ ਜ਼ਮੀਨ ਪੱਧਰੀ ਕਰਨ ਲਈ 50 ਹਜਾਰ ਰੁਪਏ ਦਾ ਡੀਜ਼ਲ ਵੀ ਭੇਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਯੂਐਸਏ ਅਤੇ ਹੋਰ ਐੱਨਆਰਆਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਫੰਡ ਨਾਲ ਇਹ ਸੇਵਾ ਕੀਤੀ ਗਈ ਹੈ ਤੇ ਹੋਰ ਵੀ ਰਾਹਤ ਸਮੱਗਰੀ ਭੇਜੀ ਜਾਵੇਗੀ।
Advertisement
Advertisement
