ਪਾਸਬੁੱਕ ਅੱਪਡੇਟ ਦੇ ਨਾਂ ’ਤੇ ਸੱਤ ਲੱਖ ਰੁਪਏ ਦੀ ਠੱਗੀ; ਚਾਰ ਕਾਬੂ
ਸਾਇਬਰ ਠੱਗੀ ਦੇ ਵਧ ਰਹੇ ਮਾਮਲਿਆਂ ’ਤੇ ਕਾਰਵਾਈ ਕਰਦਿਆਂ ਸਾਇਬਰ ਥਾਣੇ ਦੀ ਟੀਮ ਨੇ ਅੱਜ ਚਾਰ ਠੱਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਮੀਨਸ਼ ਖਾਨ, ਸਰਬਜੀਤ ਸਿੰਘ, ਸੁਖਦੇਵ ਸਿੰਘ ਅਤੇ ਜਸਵਿੰਦਰ ਕੁਮਾਰ ਸਾਰੇ ਲੁਧਿਆਣਾ ਵਾਸੀ ਵਜੋਂ ਹੋਈ ਹੈ।...
Advertisement
ਸਾਇਬਰ ਠੱਗੀ ਦੇ ਵਧ ਰਹੇ ਮਾਮਲਿਆਂ ’ਤੇ ਕਾਰਵਾਈ ਕਰਦਿਆਂ ਸਾਇਬਰ ਥਾਣੇ ਦੀ ਟੀਮ ਨੇ ਅੱਜ ਚਾਰ ਠੱਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਮੀਨਸ਼ ਖਾਨ, ਸਰਬਜੀਤ ਸਿੰਘ, ਸੁਖਦੇਵ ਸਿੰਘ ਅਤੇ ਜਸਵਿੰਦਰ ਕੁਮਾਰ ਸਾਰੇ ਲੁਧਿਆਣਾ ਵਾਸੀ ਵਜੋਂ ਹੋਈ ਹੈ।
Advertisement
ਸ਼ਿਕਾਇਤ ਮੁਤਾਬਕ 30 ਜੂਨ ਨੂੰ ਅਣਪਛਾਤੇ ਵਿਅਕਤੀ ਨੇ ਪਾਸਬੁੱਕ ਅਪਡੇਟ ਕਰਨ ਦੇ ਨਾਂ ’ਤੇ ਇੱਕ ਮਹਿਲਾ ਨਾਲ 7,09,997 ਰੁਪਏ ਦੀ ਠੱਗੀ ਮਾਰ ਲਈ ਸੀ। ਤਕਨੀਕੀ ਸਬੂਤਾਂ ਦੇ ਆਧਾਰ ’ਤੇ ਪੁਲੀਸ ਨੇ ਚਾਰਾਂ ਦੀ ਪਹਿਚਾਣ ਕਰਕੇ 11 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮ ਮਨੀਸ਼ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ, ਜਦਕਿ ਬਾਕੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
Advertisement
