ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਅਹੁਦਾ ਸੰਭਾਲਿਆ
ਨਗਰ ਕੌਂਸਲ ਰੂਪਨਗਰ ਵਿੱਚ ਅੱਜ ਕੌਂਸਲ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਆਪਣਾ ਅਹੁਦਾ ਸੰਭਾਲਦਿਆਂ ਹੀ ਦਫਤਰ ਦੀਆਂ ਜ਼ਰੂਰੀ ਫਾਈਲਾਂ ’ਤੇ ਦਸਤਖਤ ਕਰਕੇ ਬਕਾਇਆ ਪਏ ਕੰਮਾਂ ਦਾ ਨਿਬੇੜਾ ਕੀਤਾ। ਰਾਜੂ...
Advertisement
ਨਗਰ ਕੌਂਸਲ ਰੂਪਨਗਰ ਵਿੱਚ ਅੱਜ ਕੌਂਸਲ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਆਪਣਾ ਅਹੁਦਾ ਸੰਭਾਲਦਿਆਂ ਹੀ ਦਫਤਰ ਦੀਆਂ ਜ਼ਰੂਰੀ ਫਾਈਲਾਂ ’ਤੇ ਦਸਤਖਤ ਕਰਕੇ ਬਕਾਇਆ ਪਏ ਕੰਮਾਂ ਦਾ ਨਿਬੇੜਾ ਕੀਤਾ। ਰਾਜੂ ਸਤਿਆਲ ਨੇ ਦੱਸਿਆ ਕਿ ਮੁਲਾਜ਼ਮਾਂ ਅਤੇ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ, ਡੀਜ਼ਲ, ਬਿਜਲੀ ਪਾਣੀ ਦੇ ਬਕਾਇਆ ਬਿੱਲਾਂ ਦੇ ਕੰਮ ਨਿਪਟਾਏ ਗਏ ਹਨ। ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੂੰ ਬੇਭਰੋਸਗੀ ਦਾ ਮਤਾ ਪਾ ਕੇ ਅਹੁਦੇ ਤੋਂ ਹਟਾਉਣ ਉਪਰੰਤ ਅਸ਼ੋਕ ਵਾਹੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਤੇ ਰਾਜੂ ਸਤਿਆਲ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਨਵੇਂ ਪ੍ਰਧਾਨ ਅਸ਼ੋਕ ਵਾਹੀ ਦੀ ਪ੍ਰਧਾਨਗੀ ਸਬੰਧੀ ਹਾਲੇ ਨੋਟੀਫੀਕੇਸ਼ਨ ਜਾਰੀ ਨਹੀਂ ਹੋਇਆ, ਜਿਸ ਕਰਕੇ ਕਾਫੀ ਦੇਰ ਤੋਂ ਕੌਂਸਲ ਦੇ ਕਾਫੀ ਕੰਮ ਅਧੂਰੇ ਪਏ ਸਨ।
Advertisement
Advertisement
