ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਿਯੁਕਤ

Neighbourhood specialist, spy craft master Parag Jain appointed new RAW chief
Advertisement
30 ਜੂਨ ਨੂੰ ਸੇਵਾਮੁਕਤ ਹੋ ਰਹੇ ਰਵੀ ਸਿਨਹਾ ਦੀ ਥਾਂ ਲੈਣਗੇ; ਪੰਜਾਬ ’ਚ ਅਤਿਵਾਦ ਦੀ ਸਿਖਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸਐੱਸਪੀ ਅਤੇ ਡੀਆਈਜੀ ਵਜੋਂ ਵੀ ਸੇਵਾ ਨਿਭਾਈ; ‘Operation Sindoor’ ਵਿਚ ਵੀ ਸੀ ਅਹਿਮ ਭੂਮਿਕਾ

ਨਵੀਂ ਦਿੱਲੀ, 28 ਜੂਨ

ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪਰਾਗ ਜੈਨ ਨੂੰ ਖੁਫੀਆ ਜਾਣਕਾਰੀ ਇਕੱਤਰ ਕਰਨ ਅਤੇ ਭਾਰਤ ਦੇ ਆਂਢ-ਗੁਆਂਢ ਨਾਲ ਸਬੰਧਤ ਮਾਮਲਿਆਂ ਵਿੱਚ ਮੁਹਾਰਤ ਹਾਸਲ ਹੈ। ਜੈਨ ‘ਰਾਅ’ ਮੁਖੀ ਦਾ ਅਹੁਦਾ ਛੱਡ ਰਹੇ ਰਵੀ ਸਿਨਹਾ ਦੀ ਥਾਂ ਲੈਣਗੇ।

Advertisement

ਜੈਨ ਸੀਨੀਆਰਤਾ ਵਾਰ ਖੁਫ਼ੀਆ ਏਜੰਸੀ ਵਿਚ ਸਿਨਹਾ ਮਗਰੋਂ ਦੂਜੇ ਨੰਬਰ ’ਤੇ ਹਨ।

ਸਿਨਹਾ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਜੈਨ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ। ਜੈਨ ਮੌਜੂਦਾ ਸਮੇਂ ‘ਰਾਅ’ ਦੇ ਏਵੀਏਸ਼ਨ ਰਿਸਰਚ ਸੈਂਟਰ (ARC) ਦੇ ਮੁਖੀ ਹਨ, ਜੋ ਹਵਾਈ ਨਿਗਰਾਨੀ ਸਣੇ ਹੋਰਨਾਂ ਮਸਲਿਆਂ ਨਾਲ ਸਿੱਝਦਾ ਹੈ। ਸੈਂਟਰ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ‘Operation Sindoor’ ਵਿਚ ਵੀ ਅਹਿਮ ਭੂਮਿਕਾ ਸੀ। ਜੈਨ, ਜੋ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ, ਨੂੰ ਰਾਅ ਵਿਚ ਕੰਮ ਕਰਨ ਦਾ ਦੋ ਸਾਲਾਂ ਦਾ ਤਜਰਬਾ ਹੈ।

ਜੈਨ ਨੇ ਆਪਣੇ ਕਰੀਅਰ ਵਿਚ ਪੰਜਾਬ ’ਚ ਅਤਿਵਾਦ ਦੀ ਸਿਖਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸਐੱਸਪੀ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਵਜੋਂ ਵੀ ਸੇਵਾ ਨਿਭਾਈ। ਅਧਿਕਾਰੀਆਂ ਨੇ ਕਿਹਾ ਕਿ ‘ਰਾਅ’ ਵਿਚ ਕੰਮ ਕਰਦਿਆਂ ਜੈਨ ਨੇ ਪਾਕਿਸਤਾਨ ਡੈਸਕ ਨੂੰ ਵਿਆਪਕ ਤੌਰ ’ਤੇ ਸੰਭਾਲਿਆ। ਧਾਰਾ 370 ਰੱਦ ਕਰਨ ਮੌਕੇ ਉਨ੍ਹਾਂ ਦੀ ਤਾਇਨਾਤੀ ਜੰਮੂ ਅਤੇ ਕਸ਼ਮੀਰ ਵਿੱਚ ਵੀ ਰਹੀ।

ਜੈਨ ਨੇ ਸ੍ਰੀ ਲੰਕਾ ਅਤੇ ਕੈਨੇਡਾ ਵਿੱਚ ਭਾਰਤੀ ਮਿਸ਼ਨਾਂ ਵਿੱਚ ਵੀ ਸੇਵਾ ਨਿਭਾਈ ਹੈ। ਕੈਨੇਡਾ ਵਿੱਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਉੱਥੋਂ ਕੰਮ ਕਰਨ ਵਾਲੇ ਖਾਲਿਸਤਾਨੀ ਅਤਿਵਾਦੀ ਮਾਡਿਊਲਾਂ ਦੀ ਨਿਗਰਾਨੀ ਕੀਤੀ। -ਪੀਟੀਆਈ

Advertisement