ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਨੀਅਰ ਆਈਪੀਐੱਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਵਾਪਸ ਭੇਜਿਆ

ਡੀਜੀਪੀ ਅਹੁਦੇ ਬਾਰੇ ਕਿਆਸਅਰਾਈਆਂ ਜ਼ੋਰਾਂ ’ਤੇ; ਸਿੱਧੂ ਨੇ ਵਾਪਸੀ ਲਈ ਕੀਤੀ ਸੀ ਅਪੀਲ
Advertisement
ਡੀਜੀਪੀ ਹਰਪ੍ਰੀਤ ਸਿੰਘ ਸਿੱਧੂ (1992-ਬੈਚ ਦੇ ਆਈਪੀਐੱਸ ਅਧਿਕਾਰੀ) ਨੂੰ ਪੰਜਾਬ ਵਾਪਸ ਭੇਜਣ ਨਾਲ ਪੁਲੀਸ ਡਾਇਰੈਕਟਰ ਜਨਰਲ (ਰਾਜ ਫੋਰਸ ਦੇ ਮੁਖੀ) ਦੇ ਅਹੁਦੇ ਬਾਰੇ ਕਿਆਸਅਰਾਈਆਂ ਨੇ ਜ਼ੋਰ ਫੜ ਲਿਆ ਹੈ। ਡੀਜੀਪੀ ਸਿੱਧੂ ਨੇ ਵਾਪਸੀ ਲਈ ਅਪੀਲ ਕੀਤੀ ਸੀ।

ਜਾਰੀ ਕੀਤੇ ਗਏ ਇੱਕ ਹੁਕਮ ਵਿੱਚ ਕਿਹਾ ਗਿਆ ਹੈ, ‘‘ਹਰਪ੍ਰੀਤ ਸਿੰਘ ਸਿੱਧੂ, ਆਈਪੀਐੱਸ (ਪੀਬੀ:1992), ਜੋ ਕਿ ਆਈਟੀਬੀਪੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਏਡੀਜੀ) ਵਜੋਂ ਤਾਇਨਾਤ ਸਨ, ਨੂੰ ਉਨ੍ਹਾਂ ਦੇ ਮੂਲ ਕੇਡਰ ਵਿੱਚ ਸਮੇਂ ਤੋਂ ਪਹਿਲਾਂ ਵਾਪਸ ਭੇਜਿਆ ਜਾ ਰਿਹਾ ਹੈ।’’

Advertisement

ਗ੍ਰਹਿ ਮੰਤਰਾਲੇ ਦੇ Under-Secretary ਨੇ ਹੁਕਮ ਜਾਰੀ ਕਰਦਿਆਂ ਕਿਹਾ, ‘‘ਹਰਪ੍ਰੀਤ ਸਿੰਘ ਸਿੱਧੂ, ਆਈਪੀਐੱਸ (ਪੀਬੀ:1992), ਐਡੀਸ਼ਨਲ ਡਾਇਰੈਕਟਰ ਜਨਰਲ, ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਨੂੰ ਉਨ੍ਹਾਂ ਦੀ ਆਪਣੀ ਅਪੀਲ ’ਤੇ ਮੂਲ ਕੇਡਰ ਵਿੱਚ ਸਮੇਂ ਤੋਂ ਪਹਿਲਾਂ ਵਾਪਸ ਭੇਜਣ ਲਈ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੁਰੰਤ ਪ੍ਰਭਾਵ ਨਾਲ ਆਈਪੀਐੱਸ ਕਾਰਜਕਾਲ ਨੀਤੀ ਦੇ ਪੈਰਾ-14.1 ਦੇ ਉਪਬੰਧਾਂ ਤਹਿਤ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।’’

ਰਾਜ ਬਲ ਦੇ ਮੌਜੂਦਾ ਮੁਖੀ ਡੀਜੀਪੀ ਗੌਰਵ ਯਾਦਵ ਅਤੇ ਹਰਪ੍ਰੀਤ ਸਿੰਘ ਸਿੱਧੂ ਆਈਪੀਐੱਸ ਕੇਡਰ ਦੇ ਇੱਕੋ ਬੈਚ ਨਾਲ ਸਬੰਧਿਤ ਹਨ। ਗ੍ਰੇਡੇਸ਼ਨ ਸੂਚੀ ਵਿੱਚ ਹਰਪ੍ਰੀਤ ਸਿੰਘ ਸਿੱਧੂ ਗੌਰਵ ਯਾਦਵ ਤੋਂ ਸੀਨੀਅਰ ਹਨ। ਸਿੱਧੂ 31 ਮਈ, 2027 ਨੂੰ ਸੇਵਾਮੁਕਤ ਹੋ ਜਾਣਗੇ, ਜਦੋਂ ਕਿ ਯਾਦਵ 30 ਅਪਰੈਲ, 2029 ਨੂੰ ਸੇਵਾਮੁਕਤ ਹੋਣਗੇ।

 

 

Advertisement
Tags :
#IndianPoliceService#PoliceLeadershipDGPAppointmentGauravYadavHarpreetSinghSidhuIPSITBPlatest punjabi newsPoliceTransferPunjabDGPPunjabi NewsPunjabi TribunePunjabi tribune latestPunjabi Tribune Newspunjabi tribune updatePunjabPoliceਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿਊਨ
Show comments