ਪੰਜਾਬ ’ਵਰਸਿਟੀਵਿੱਚ ਸੈਮੀਨਾਰ
ਆਖਿਰਕਾਰ ਪ੍ਰਸ਼ਾਸਨਿਕ ਦਿੱਕਤਾਂ ਦੇ ਬਾਵਜੂਦ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਸਟੂਡੈਂਟਸ ਸੈਂਟਰ ਦੇ ਨੇੜੇ ਕਰਵਾਏ ਸੈਮੀਨਾਰ ਵਿੱਚ ਭਾਰਤ ਦੇ ਮੌਜੂਦਾ ਰਾਜਨੀਤਕ ਹਾਲਾਤ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੱਲਬਾਤ...
Advertisement
ਆਖਿਰਕਾਰ ਪ੍ਰਸ਼ਾਸਨਿਕ ਦਿੱਕਤਾਂ ਦੇ ਬਾਵਜੂਦ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਸਟੂਡੈਂਟਸ ਸੈਂਟਰ ਦੇ ਨੇੜੇ ਕਰਵਾਏ ਸੈਮੀਨਾਰ ਵਿੱਚ ਭਾਰਤ ਦੇ ਮੌਜੂਦਾ ਰਾਜਨੀਤਕ ਹਾਲਾਤ ਅਤੇ ਮਨੁੱਖੀ ਅਧਿਕਾਰਾਂ ਬਾਰੇ ਗੱਲਬਾਤ ਰੱਖੀ ਗਈ। ਸੱਥ ਆਗੂ ਅਤੇ ਵਿਦਿਆਰਥੀ ਕੌਂਸਲ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੈਮੀਨਾਰ ਹਾਲ ਨਾ ਦਿੱਤੇ ਜਾਣ ਕਰਕੇ ਸੈਮੀਨਾਰ ਲਾਅਨ ਵਿੱਚ ਕਰਵਾਉਣਾ ਪਿਆ। ਇਸ ਮੌਕੇ ਪਹੁੰਚੇ ਮੁੱਖ ਬੁਲਾਰੇ ਅਜਮੇਰ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੇ ਫ਼ਲਸਫ਼ੇ ਨੂੰ ਪ੍ਰਚਾਰਦੇ ਹੋਏ ਪੱਛਮੀ ਅਤੇ ਸਿੱਖੀ ਸਿਧਾਂਤਾਂ ਦੇ ਫ਼ਰਕ ਨੂੰ ਉਭਾਰਿਆ ਤੇ ਅਮਰਜੀਤ ਸਿੰਘ ਖਾਲੜਾ ਨੇ ਮੌਜੂਦਾ ਰਾਜਨੀਤਕ ਹਾਲਾਤ ਵਿੱਚ ਭਾਰਤੀ ਸਟੇਟ ਦੇ ਹਿੰਦੀ, ਹਿੰਦੂ ਤੇ ਹਿੰਦੂਸਤਾਨ ਦੇ ਮੰਤਵ ਨੂੰ ਉਜਾਗਰ ਕੀਤਾ ਤੇ ਮੌਜੂਦਾ ਮਨੁੱਖੀ ਅਧਿਕਾਰਾਂ ਉੱਤੇ ਆਪਣੇ ਵਿਚਾਰ ਰੱਖੇ।
Advertisement
Advertisement
