ਸੇਬੀ ਨੇ ਨਿਵੇਸ਼ਕਾਂ ਨੂੰ ਦੱਸੇ ਸਾਈਬਰ ਅਪਰਾਧ ਤੋਂ ਬਚਣ ਦੇ ਗੁਰ
ਨਿਵੇਸ਼ਕਾਂ ਨੂੰ ਲਾਲਚ ਤੇ ਭੁਲੇਖੇ ਤੋਂ ਬਚਣ ਅਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਅਪੀਲ
Advertisement
ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਅੱਜ ਸੈਕਟਰ-17 ਵਿੱਚ ਸ਼ੁਰੂ ਹੋਏ 28ਵੇਂ ਸੀ.ਆਈ.ਆਈ. ਮੇਲੇ ਵਿੱਚ ‘ਭਾਰਤ ਦਾ ਸ਼ੇਅਰ ਬਾਜ਼ਾਰ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਟਾਲ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਸੇਬੀ ਦੇ ਅਧਿਕਾਰੀਆਂ ਨੇ ਸ਼ੇਅਰ ਮਾਰਕੀਟ ਦੇ ਨਿਵੇਸ਼ਕਾਂ ਨੂੰ ਸਾਈਬਰ ਅਪਰਾਧ ਤੋਂ ਬਚਣ ਦੇ ਗੁਰ ਦੱਸੇ। ਇਸ ਮੌਕੇ ਸੇਬੀ ਦੇ ਖੇਤਰੀ ਨਿਰਦੇਸ਼ਕ ਵਿਜਯੰਤ ਕੁਮਾਰ ਵਰਮਾ ਨੇ ਨਿਵੇਸ਼ਕਾਂ ਨੂੰ ਵਿੱਤੀ ਸਾਖਰਤਾ, ਆਨਲਾਈਨ ਫਰੌਡ ਤੋਂ ਬਚਾਅ ਅਤੇ ਸੁਰੱਖਿਅਤ ਨਿਵੇਸ਼ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਨਿਵੇਸ਼ਕਾਂ ਨੂੰ ਲਾਲਚ ਤੇ ਭੁਲੇਖੇ ਤੋਂ ਬਚਣ ਅਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ।
ਕਾਰਜਕਾਰੀ ਨਿਰਦੇਸ਼ਕ ਸੁਨੀਲ ਜਯਵੰਤ ਕਦਮ ਨੇ ਕਿਹਾ ਕਿ ਸੇਬੀ ਵੱਲੋਂ ਸਾਈਬਰ ਅਪਰਾਧ ਦੀਆਂ ਘਟਨਾਵਾਂ ਨੂੂੰ ਰੋਕਣ ਲਈ ਵਧੇਰੇ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਸੇਬੀ ਦਾ ‘ਵੈਲਿਡ ਚੈੱਕ’ ਟੂਲ ਇਸਤੇਮਾਲ ਕਰ ਕੇ ਤੁਰੰਤ ਪਤਾ ਲੱਗ ਸਕਦਾ ਹੈ ਕਿ ਖਾਤਾ ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਉਨ੍ਹਾਂ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਵਾਲਿਆ ਨੂੰ ਕਿਸੇ ਅਣਜਾਨ ਵਿਅਕਤੀ ਦੀ ਸਲਾਹ ’ਤੇ ਨਿਵੇਸ਼ ਨਾ ਕਰਨ ਦੀ ਅਪੀਲ ਕੀਤੀ। ਇਸ ਸਟਾਲ ਐੱਨ.ਐੱਸ.ਈ., ਬੀ.ਐਸ.ਈ., ਐੱਮ.ਸੀ.ਐਕਸ., ਐੱਨ.ਸੀ.ਡੀ.ਈ.ਐਕਸ., ਐੱਮ.ਐੱਸ.ਈ.ਆਈ., ਏ.ਐੱਮ.ਐੱਫ.ਆਈ., ਐੱਨ.ਆਈ.ਐੱਸ.ਐੱਮ., ਸੀ.ਡੀ.ਐੱਸ.ਐੱਲ. ਅਤੇ ਐੱਨ.ਐੱਸ.ਡੀ.ਐੱਲ. ਦੇ ਸਹਿਯੋਗ ਨਾਲ ਲਗਾਇਆ ਗਿਆ ਹੈ।
Advertisement
Advertisement