Scooty got fire: ਘਨੌਲੀ ਨੇੜੇ ਸਕੂਟਰੀ ਨੂੰ ਅੱਗ ਲੱਗੀ; ਵਾਲ-ਵਾਲ ਬਚਿਆ ਚਾਲਕ
ਜਗਮੋਹਨ ਸਿੰਘਘਨੌਲੀ, 22 ਫਰਵਰੀ ਇੱਥੇ ਅੱਜ ਘਨੌਲੀ ਨੇੜੇ ਐੱਸਵਾਈਐੱਲ ਨਹਿਰ ਕਿਨਾਰੇ ਇੱਕ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ। ਸਕੂਟਰੀ ਦੇ ਮਾਲਕ ਛੱਜੂ ਰਾਮ ਨੇ ਦੱਸਿਆ ਕਿ ਉਹ ਆਪਣੇ ਪਿੰਡ ਘਨੌਲੀ ਤੋਂ ਡੰਗੌਲੀ ਸਥਿਤ ਭੱਠੇ ਤੋਂ ਇੱਟਾਂ ਖਰੀਦਣ ਲਈ ਜਾ ਰਿਹਾ...
Advertisement
ਜਗਮੋਹਨ ਸਿੰਘਘਨੌਲੀ, 22 ਫਰਵਰੀ
ਇੱਥੇ ਅੱਜ ਘਨੌਲੀ ਨੇੜੇ ਐੱਸਵਾਈਐੱਲ ਨਹਿਰ ਕਿਨਾਰੇ ਇੱਕ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ। ਸਕੂਟਰੀ ਦੇ ਮਾਲਕ ਛੱਜੂ ਰਾਮ ਨੇ ਦੱਸਿਆ ਕਿ ਉਹ ਆਪਣੇ ਪਿੰਡ ਘਨੌਲੀ ਤੋਂ ਡੰਗੌਲੀ ਸਥਿਤ ਭੱਠੇ ਤੋਂ ਇੱਟਾਂ ਖਰੀਦਣ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਮਕੌੜੀ ਨੇੜੇ ਐੱਸਵਾਈਐੱਲ ਨਹਿਰ ਕੋਲ ਪੁੱਜਿਆ ਤਾਂ ਉਸ ਦੀ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ।
Advertisement
ਛੱਜੂ ਰਾਮ ਨੇ ਦੱਸਿਆ ਕਿ ਉਸ ਨੇ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਦੇਖਦਿਆਂ ਹੀ ਦੇਖਦਿਆਂ ਸਕੂਟਰੀ ਸੜ ਕੇ ਸਵਾਹ ਹੋ ਗਈ।
Advertisement