ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰਾਂਸਫਰ ਸਰਟੀਫਿਕੇਟ ਲੈਣ ਲਈ ਸੀ ਬੀ ਐੱਸ ਈ ਕੋਲ ਪਹੁੰਚ ਨਾ ਕਰਨ ਸਕੂਲ

CBSEਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ ਵਿਦਿਆਰਥੀਆਂ ਦੇ ਇਕ ਸੀ ਬੀ ਐਸ ਈ ਸਕੂਲ ਤੋਂ ਦੂਜੇ ਸਕੂਲ ਵਿਚ ਜਾਣ ਲਈ ਜਾਰੀ ਕਰਨ ਵਾਲੇ ਟਰਾਂਸਫਰ ਸਰਟੀਫਿਕੇਟ ਲਈ ਸੀ ਬੀ ਐਸ ਈ...
Advertisement

CBSEਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਸਕੂਲਾਂ ਨੂੰ ਕਿਹਾ ਹੈ ਕਿ ਉਹ ਵਿਦਿਆਰਥੀਆਂ ਦੇ ਇਕ ਸੀ ਬੀ ਐਸ ਈ ਸਕੂਲ ਤੋਂ ਦੂਜੇ ਸਕੂਲ ਵਿਚ ਜਾਣ ਲਈ ਜਾਰੀ ਕਰਨ ਵਾਲੇ ਟਰਾਂਸਫਰ ਸਰਟੀਫਿਕੇਟ ਲਈ ਸੀ ਬੀ ਐਸ ਈ ਦਫਤਰ ਵਿਚ ਪਹੁੰਚ ਨਾ ਕਰਨ ਤੇ ਇਸ ਸਬੰਧ ਵਿਚ ਸਕੂਲ ਆਪ ਹੀ ਟਰਾਂਸਫਰ ਸਰਟੀਫਿਕੇਟ ਜਾਰੀ ਕਰਨ ਤੇ ਉਸ ਨੂੰ ਆਪਣੀ ਸਕੂਲ ਦੀ ਵੈਬਸਾਈਟ ’ਤੇ ਅਪਲੋਡ ਕਰ ਦੇਣ। ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਪੱਤਰ ਜਾਰੀ ਕਰਦਿਆਂ ਕਿਹਾ ਕਿ ਟਰਾਂਸਫਰ ਸਰਟੀਫਿਕੇਟ ਸਬੰਧੀ ਸੀ ਬੀ ਐਸ ਈ ਨੂੰ ਵੱਡੀ ਗਿਣਤੀ ਪੱਤਰ ਪ੍ਰਾਪਤ ਹੋਏ ਹਨ। ਬੋਰਡ ਨੇ ਇਹ ਵੀ ਸਪਸ਼ਟ ਕੀਤਾ ਕਿ ਸਕੂਲ ਆਪਣੇ ਅਧਿਆਪਕਾਂ ਨੂੰ ਤਜਰਬਾ ਸਰਟੀਫਿਕੇਟ ਵੀ ਆਪੇ ਜਾਰੀ ਕਰਨ ਤੇ ਇਸ ਨੂੰ ਕਾਊਂਟਰ ਸਾਈਨ ਲਈ ਸੀ ਬੀ ਐਸ ਈ ਕੋਲ ਨਾ ਭੇਜਣ।

Advertisement
Advertisement
Tags :
CBSECBSE BoardCentral Board of Secondary Education
Show comments