ਸਕੂਲ ਖੇਡਾਂ: ਅੰਡਰ-14 ਹੈਂਡਬਾਲ ਮੁਕਾਬਲੇ ਸ਼ੁਰੂ
ਫ਼ਰੀਦਕੋਟ ਜ਼ਿਲ੍ਹੇ ਨੇ ਮੋਗਾ ਨੂੰ ਹਰਾਇਆ
Advertisement
69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਚ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਵੱਲੋਂ ਕਰਵਾਈ ਗਈ। ਇਹ ਖੇਡਾਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਅਤੇ ਜ਼ੋਨਲ ਪ੍ਰਧਾਨ ਰੂਪਨਗਰ ਓਵਰਆਲ ਇੰਚਾਰਜ ਪ੍ਰਿੰਸੀਪਲ ਕੁਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਾਰਵਾਈਆਂ ਜਾ ਰਹੀਆਂ ਹਨ। ਪ੍ਰਿੰਸੀਪਲ ਜਗਤਾਰ ਸਿੰਘ ਨੂੰ ਖੇਡ ਕੰਡਕਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਟੇਜ ਸਕੱਤਰ ਦੀ ਭੂਮਿਕਾ ਵਰਿੰਦਰ ਸਿੰਘ ਨੇ ਨਿਭਾਈ। ਉਪ ਕਨਵੀਨਰ ਪੁਨੀਤ ਸਿੰਘ ਲਾਲੀ ਨੇ ਦੱਸਿਆ ਕਿ ਲੀਗ ਦੇ ਮੈਚਾਂ ਵਿਚ ਫ਼ਰੀਦਕੋਟ ਜ਼ਿਲ੍ਹੇ ਨੇ ਮੋਗਾ, ਫ਼ਿਰੋਜ਼ਪੁਰ ਨੇ ਸੰਗਰੂਰ, ਪਟਿਆਲਾ ਨੇ ਬਠਿੰਡਾ, ਅੰਮ੍ਰਿਤਸਰ ਨੇ ਐਸ ਬੀ ਐਸ ਨਗਰ, ਮਾਨਸਾ ਨੇ ਐਸ ਏ ਐਸ ਨਗਰ, ਜਲੰਧਰ ਨੇ ਤਰਨਤਾਰਨ ਜ਼ਿਲ੍ਹੇ ਨੂੰ ਹਰਾਇਆ। ਟੀਮਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਮਨਜਿੰਦਰ ਸਿੰਘ, ਦਵਿੰਦਰ ਸਿੰਘ, ਆਸ਼ੀਸ਼ ਕੁਮਾਰ, ਗੁਰਪ੍ਰੀਤ ਕੌਰ, ਅਜੀਤ ਕੌਰ ਨੇ ਮੁਕੰਮਲ ਕੀਤਾ। ਸਮੇਂ ਸਿਰ ਖਾਣਾ ਮੁੱਹਈਆ ਕਰਵਾਉਣ ਲਈ ਹੈੱਡਮਾਸਟਰ ਰਾਜਵਿੰਦਰ ਸਿੰਘ ਗਿੱਲ, ਹੈੱਡਮਾਸਟਰ ਰਮੇਸ਼ ਸਿੰਘ ਅਤੇ ਦਵਿੰਦਰ ਸਿੰਘ ਨੇ ਡਿਊਟੀ ਨਿਭਾਈ।
Advertisement
Advertisement