ਸਕੂਲ ਨੇ ਜ਼ੋਨਲ ਟੂਰਨਾਮੈਂਟ ’ਚ ਮੱਲਾਂ ਮਾਰੀਆਂ
ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜ਼ੋਨਲ ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਲੜਕੇ ਅਤੇ ਲੜਕੀਆਂ ਦੀਆਂ ਹੈਂਡਬਾਲ ਟੀਮਾਂ ਨੇ...
Advertisement
ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਵੱਲੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜ਼ੋਨਲ ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਲੜਕੇ ਅਤੇ ਲੜਕੀਆਂ ਦੀਆਂ ਹੈਂਡਬਾਲ ਟੀਮਾਂ ਨੇ ਪਹਿਲਾ, ਜਦੋਂ ਕਿ ਫੁਟਬਾਲ ਵਿੱਚ ਅੰਡਰ-14 ਦੇ ਲੜਕਿਆਂ ਨੇ ਪਹਿਲਾ ਅਤੇ ਅੰਡਰ-19 ਦੇ ਲੜਕਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਾਲੀਬਾਲ ਵਿੱਚ ਅੰਡਰ-19 ਦੇ ਲੜਕਿਆਂ ਨੇ ਦੂਜਾ, ਬੈਡਮਿੰਟਨ ਅੰਡਰ-17 ਲੜਕੀਆਂ ਨੇ ਪਹਿਲਾ, ਸ਼ਤਰੰਜ ਵਿੱਚ ਅੰਡਰ-19 ਲੜਕਿਆਂ ਨੇ ਦੂਜਾ, ਟੇਬਲ ਟੈਨਿਸ ਵਿੱਚ ਅੰਡਰ-19 ਦੇ ਲੜਕਿਆਂ ਨੇ ਪਹਿਲਾ, ਕੁਸ਼ਤੀ ਵਿੱਚ ਅੰਡਰ-14 ਦੇ ਲੜਕਿਆਂ ਵੱਲੋਂ ਤਿੰਨ ਗੋਲਡ ਮੈਡਲ, ਅੰਡਰ-17 ਦੀਆਂ ਲੜਕੀਆਂ ਵੱਲੋਂ 1 ਗੋਲਡ ਮੈਡਲ, ਅੰਡਰ-17 ਦੇ ਲੜਕਿਆਂ ਵੱਲੋਂ 8 ਗੋਲਡ ਮੈਡਲ ਪ੍ਰਾਪਤ ਕੀਤੇ। ਇਸੇ ਤਰ੍ਹਾਂ ਅੰਡਰ-19 ਦੇ ਲੜਕਿਆਂ ਨੇ ਕੁਸ਼ਤੀ ਵਿੱਚ ਚਾਰ ਸੋਨ ਤਗ਼ਮੇ ਜਿੱਤੇ।
Advertisement