ਸਕੂਲੀ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਮਨ ਮੋਹਿਆ
ਇੱਥੋਂ ਦੇ ਸੈਕਟਰ 70 ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵੱਲੋਂ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ‘ਉਡਾਣ-2025‘ ਕਰਵਾਇਆ ਗਿਆ। ਪ੍ਰੀ-ਪ੍ਰਾਇਮਰੀ ਦੇ ਨੰਨ੍ਹੇ -ਮੁੰਨੇ ਬੱਚਿਆਂ ਵੱਲੋਂ ਸੁਆਗਤੀ ਸਮੂਹ ਗਾਇਨ ਅਤੇ ਗਰੁੱਪ ਡਾਂਸ ਰਾਹੀਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਦੂਜੀ ਅਤੇ ਤੀਜੀ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਕਵਾਲੀ ਪੇਸ਼ ਕੀਤੀ। ਪ੍ਰਾਇਮਰੀ ਅਤੇ ਮਿਡਲ ਸ਼੍ਰੇਣੀਆਂ ਦੇ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ, ਗਰਬਾ ਰਾਜਸਥਾਨੀ ਡਾਂਸ ਅਤੇ ਦੇਸ਼ ਭਗਤੀ ਤੇ ਅਧਾਰਤ ਡਾਂਸ ਪੇਸ਼ ਕੀਤਾ ਗਿਆ। ਅੰਗਰੇਜ਼ੀ ਵਿੱਚ ਪੇਸ਼ ਕੀਤੀ ਨਸ਼ਾ ਵਿਰੋਧੀ ਸਕਿੱਟ ਅਤੇ ਪੰਜਾਬੀ ਵਿੱਚ ਬਾਲ ਮਜ਼ਦੂਰੀ ਵਿਰੁੱਧ ਪੇਸ਼ ਸਕਿੱਟ ਸਾਰਿਆਂ ਵੱਲੋਂ ਸਰਾਹੀ ਗਈ। ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਪਵਨਦੀਪ ਕੌਰ ਗਿੱਲ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਡਾਇਰੈਕਟਰ ਪ੍ਰਿੰਸੀਪਲ ਪਵਨਦੀਪ ਕੌਰ ਗਿੱਲ, ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਅਨੁਪਮ ਖੰਨਾ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪਾਇਆ। ਸਕੂਲ ਦੀ ਮੁੱਖ ਕੋਆਰਡੀਨੇਟਰ ਮੀਨਾ ਰਾਣੀ ਨੇ ਧੰਨਵਾਦ ਕੀਤਾ।
