ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਕੂਲੀ ਬੱਚਿਆਂ ਨਾਲ ਭਰੀ ਗੱਡੀ ਪਲਟੀ, 7 ਬੱਚੇ ਜ਼ਖ਼ਮੀ

ਚਾਰ ਬੱਚੇ ਜੀਐੱਮਸੀ-32 ਰੈਫਰ, ਵੈਨ ਵਿੱਚ ਬੈਠੇ ਸਨ ਕਰੀਬ 20 ਬੱਚੇ
ਹਾਦਸੇ ਕਾਰਨ ਪਲਟੀ ਹੋਈ ਗੱਡੀ। -ਫੋਟੋ: ਰੂਬਲ
Advertisement

ਦੱਪਰ ਸਥਿਤ ਕੇਂਦਰੀ ਵਿਦਿਆਲਿਆ ਸਕੂਲ ਤੋਂ ਹੋਣ ਛੁੱਟੀ ਮਗਰੋਂ ਬੱਚਿਆਂ ਨੂੰ ਘਰ ਲਿਜਾ ਰਹੀ ਨਿੱਜੀ ਵੈਨ ਪਲਟਣ ਗਈ। ਇਸ ਕਾਰਨ ਵੈਨ ਵਿੱਚ ਸਵਾਰ ਲਗਪਗ ਸੱਤ ਬੱਚੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਵੈਨ ਵਿੱਚ ਕਰੀਬ 20 ਸਕੂਲੀ ਬੱਚੇ ਸਨ। ਜ਼ਖ਼ਮੀ ਬੱਚਿਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਚਾਰ ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਜੀਐੱਮਸੀਐੱਚ ਸੈਕਟਰ-32, ਚੰਡੀਗੜ੍ਹ ਰੈਫਰ ਕੀਤਾ ਗਿਆ।

ਜਾਣਕਾਰੀ ਅਨੁਸਾਰ ਦੱਪਰ ਸਥਿਤ ਕੇਂਦਰੀ ਵਿਦਿਆਲਿਆ ਸਕੂਲ ਵਿੱਚ ਲਗਪਗ ਦੁਪਹਿਰ ਢਾਈ ਵਜੇ ਛੁੱਟੀ ਹੋਣ ਤੋਂ ਬਾਅਦ ਡੇਰਾਬੱਸੀ ਦੇ ਚਡਿਆਲਾ ਪਿੰਡ ਵੱਲ ਸਕੂਲੀ ਬੱਚਿਆਂ ਨੂੰ ਲੈ ਕੇ ਆ ਰਹੀ ਇੱਕ ਟਵੇਰਾ ਵੈਨ ਜਿਸ ਵਿੱਚ ਲਗਪਗ 20 ਬੱਚੇ ਸਨ, ਕੁਝ ਦੂਰੀ ਤੈਅ ਕਰਨ ਤੋਂ ਬਾਅਦ ਸਾਹਮਣੇ ਤੋਂ ਆ ਰਹੇ ਇੱਕ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵੇਲੇ ਬੱਚੇ ਡਰ ਗਏ। ਮੌਕੇ ’ਤੇ ਬੱਚਿਆਂ ਦੇ ਮਾਪੇ ਵੀ ਪਹੁੰਚ ਗਏ। ਰਾਹਗੀਰਾਂ ਦੀ ਮਦਦ ਨਾਲ ਡਰਾਈਵਰ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਬੱਚੇ ਕਾਫ਼ੀ ਸਹਿਮੇ ਹੋਏ ਸਨ।

Advertisement

ਹਾਦਸੇ ਵਿੱਚ ਸੱਤ ਜ਼ਖ਼ਮੀ ਬੱਚਿਆਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਚਾਰ ਬੱਚਿਆਂ ਨੂੰ ਗੰਭੀਰ ਸੱਟਾਂ ਕਾਰਨ ਚੰਡੀਗੜ੍ਹ ਜੀਐੱਮਸੀਐੱਚ ਸੈਕਟਰ 32 ਭੇਜ ਦਿੱਤਾ ਗਿਆ। ਹਸਪਤਾਲ ਵਿੱਚ ਡੇਰਾਬੱਸੀ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਵੀ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਡਰਾਈਵਰ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement