ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ਸਾਹਿਤ ਸਭਾ ਵੱਲੋਂ ਸਾਉਣ ਕਵੀ ਦਰਬਾਰ

ਡੇਰਾਬੱਸੀ ਅਧੀਨ ਪੈਂਦੇ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ ਭਾਂਖਰਪੁਰ ਵਿੱਚ ਪੰਜਾਬੀ ਸਾਹਿਤ ਸਭਾ, ਡੇਰਾਬੱਸੀ ਵੱਲੋਂ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਕੀਤੀ ਗਈ ਅਤੇ ਸਾਉਣ ਕਵੀ ਦਰਬਾਰ ਕਰਵਾਇਆ ਗਿਆ। ਸਾਹਿਤ ਸਭਾ ਵੱਲੋਂ ਵੱਖ-ਵੱਖ ਕਵੀਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਥਾਂ ਰੱਖਦੇ...
ਕਵੀ ਦਰਬਾਰ ਵਿੱਚ ਹਾਜ਼ਰ ਪੰਜਾਬੀ ਸਾਹਿਤ ਸਭਾ ਦੇ ਨੁਮਾਇੰਦੇ।
Advertisement
ਡੇਰਾਬੱਸੀ ਅਧੀਨ ਪੈਂਦੇ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ ਭਾਂਖਰਪੁਰ ਵਿੱਚ ਪੰਜਾਬੀ ਸਾਹਿਤ ਸਭਾ, ਡੇਰਾਬੱਸੀ ਵੱਲੋਂ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਕੀਤੀ ਗਈ ਅਤੇ ਸਾਉਣ ਕਵੀ ਦਰਬਾਰ ਕਰਵਾਇਆ ਗਿਆ। ਸਾਹਿਤ ਸਭਾ ਵੱਲੋਂ ਵੱਖ-ਵੱਖ ਕਵੀਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਥਾਂ ਰੱਖਦੇ ਸਾਉਣ ਮਹੀਨੇ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ ।

ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜ਼ੈਲਦਾਰ ਸਿੰਘ ਹੱਸਮੁੱਖ ਆਪਣੇ ਨਵੇਂ ਗੀਤ ‘ਸਾਵਣ ਲੰਘਦਾ ਸੀ, ਖਾ ਪੀ ਮੌਜ ਮਨਾ ਕੇ’ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਗਿਆਨੀ ਧਰਮ ਸਿੰਘ ਭਾਂਖਰਪੁਰ ਨੇ ਕਵਿਤਾ ਸੁਣਾਈ। ਡੇਰਾਬੱਸੀ ਤੋਂ ਸਾਹਿਤ ਸਭਾ ਨਾਲ ਜੁੜੇ ਲੈਕਚਰਾਰ ਜੈ ਪਾਲ ਨੇ ਭਵਾਨੀ ਪ੍ਰਸਾਦ ਮਿਸ਼ਰ ਦੀ ਹਿੰਦੀ ਕਵਿਤਾ ‘ਚਾਰ ਕਊਏ ਚਾਰ ਹਊਏ’ ਦਾ ਪੰਜਾਬੀ ਅਨੁਵਾਦ ਸੁਣਾਇਆ ਅਤੇ ਐਡਵੋਕੇਟ ਕੰਵਲਜੀਤ ਸਿੰਘ ਨੇ ਕਵਿਤਾ ਪੇਸ਼ ਕੀਤੀ।

Advertisement

ਨੌਜਵਾਨ ਕਵੀਸ਼ਰ ਗੁਰਦਿੱਤ ਸਿੰਘ ਨੇ ਧਾਰਮਿਕ ਗੀਤ, ਉੱਭਰਦੇ ਸ਼ਾਇਰ ਜਸ਼ਨਪ੍ਰੀਤ ਸਿੰਘ ਨੇ ਆਪਣੇ ਸ਼ੇਅਰ ਪੇਸ਼ ਕੀਤੇ। ਇਸ ਮੌਕੇ ਹਿੰਦੀ ਕਵਿਤਾ ‘ਵਰਖਾ ਦਾ ਅਰਥ’ ਦਾ ਪੰਜਾਬੀ ਅਨੁਵਾਦ ਸਭਾ ਦੇ ਜਨਰਲ ਸਕੱਤਰ ਗੁਰਜਿੰਦਰ ਸਿੰਘ ਬਡਾਣਾ ਨੇ ਪੇਸ਼ ਕੀਤਾ। ਇਸ ਮੌਕੇ ਭਾਈ ਸਪਿੰਦਰ ਸਿੰਘ, ਐਡਵੋਕੇਟ ਅਨਮੋਲ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ ਅਤੇ ਹੋਰ ਸਾਹਿਤ ਪ੍ਰੇਮੀਆਂ ਨੇ ਵਿਚਾਰ ਸਾਂਝੇ ਕੀਤੇ।

Advertisement