ਝਾਵਾਂਸਾ ਤੇ ਭੁੱਖੜੀ ਦੇ ਸਰਪੰਚ ‘ਆਪ’ ’ਚ ਸ਼ਾਮਲ
ਹੰਡੇਸਰਾ ਇਲਾਕੇ ਦੇ ਪਿੰਡ ਝਾਵਾਂਸਾ ਦੇ ਸਰਪੰਚ ਜਸਪਾਲ ਰਾਣਾ ਤੇ ਭੁੱਖੜੀ ਦੇ ਸਰਪੰਚ ਤਲਵਿੰਦਰ ਸਿੰਘ ਆਪਣੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤੀਆਂ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ...
Advertisement
ਹੰਡੇਸਰਾ ਇਲਾਕੇ ਦੇ ਪਿੰਡ ਝਾਵਾਂਸਾ ਦੇ ਸਰਪੰਚ ਜਸਪਾਲ ਰਾਣਾ ਤੇ ਭੁੱਖੜੀ ਦੇ ਸਰਪੰਚ ਤਲਵਿੰਦਰ ਸਿੰਘ ਆਪਣੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤੀਆਂ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਲਿਆ, ਇਸ ਮੌਕੇ ਸ੍ਰੀ ਰੰਧਾਵਾ ਨੇ ਸਾਰੀਆਂ ਦਾ ਸਵਾਗਤ ਕੀਤਾ। ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਇਸ ਮੌਕੇ ‘ਆਪ’ ਆਗੂ ਬਲਕਾਰ ਸਿੰਘ ਸਣੇ ਪਾਰਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Advertisement