ਵਾਤਾਵਰਨ ਦੀ ਸੁਰੱਖਿਆ ਸੰਭਾਲ ਲਈ ਸੰਗਤ ਨੂੰ ਬੂਟੇ ਵੰਡੇ
ਐੱਸਏਐੱਸ ਨਗਰ (ਮੁਹਾਲੀ), 11 ਜੂਨ
ਦਸਮੇਸ਼ ਵੈੱਲਫੇਅਰ ਕੌਂਸਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਮਦਨਪੁਰ ਚੌਂਕ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਲਗਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਸੰਸਥਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਮੌਕੇ ਬੂਟਿਆਂ ਦਾ ਲੰਗਰ ਲਾਇਆ ਗਿਆ ਅਤੇ ਵਾਤਾਵਰਨ ਦੀ ਸੁਰੱਖਿਆ ਸੰਭਾਲ ਲਈ ਰਾਹਗੀਰਾਂ ਅਤੇ ਸੰਗਤ ਨੂੰ ਬੂਟੇ ਵੰਡੇ ਗਏ। ਲੰਗਰ ਸੇਵਾ ਵਿੱਚ ਕੌਂਸਲ ਦੇ ਸਲਾਹਕਾਰ ਪ੍ਰਦੀਪ ਸਿੰਘ ਭਾਰਜ, ਕੈਸ਼ੀਅਰ ਕੰਵਰਦੀਪ ਸਿੰਘ ਮਣਕੂ, ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ, ਕਰਮ ਸਿੰਘ ਬਬਰਾ, ਡਾ. ਐਸਐਸ ਭੰਵਰਾ, ਸੂਰਤ ਸਿੰਘ ਕਲਸੀ, ਦਰਸ਼ਨ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਬਿਕਰਮਜੀਤ ਸਿੰਘ ਹੂੰਝਣ, ਦੀਦਾਰ ਸਿੰਘ ਕਲਸੀ, ਰਾਮ ਰਤਨ ਸੈਂਹਬੀ, ਲਖਬੀਰ ਸਿੰਘ ਮਣਕੂ, ਜੇਪੀਐਸ ਭੰਵਰਾ, ਤਰਸੇਮ ਸਿੰਘ ਖੋਖਰ, ਸੁਰਜੀਤ ਸਿੰਘ ਸੋਹਲ, ਸੁਰਿੰਦਰ ਸਿੰਘ ਜੰਡੂ, ਜਸਪਾਲ ਸਿੰਘ ਵਿਰਕ, ਬਹਾਦਰ ਸਿੰਘ, ਬਲਵਿੰਦਰ ਹੂੰਝਣ, ਕੁਲਵਿੰਦਰ ਸੋਖੀ, ਨਰੈਣ ਸਿੰਘ ਭੁੱਲਰ, ਤੇਜਿੰਦਰ ਸਭਰਵਾਲ ਵੀ ਮੌਜੂਦ ਸਨ।