ਟੀਡੀਆਈ ਸੈਕਟਰ 116 ’ਚ ਬੂਟੇ ਲਾਏ
ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਮੁਹਾਲੀ ਦੇ ਟੀਡੀਆਈ ਸੈਕਟਰ 116 ਵਿੱਚ ਆਰਸੀਐੱਮ ਦੇ ਸਹਿਯੋਗ ਨਾਲ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਸੰਸਥਾ ਦੇ ਜਨਰਲ ਸਕੱਤਰ ਬੀਐੱਨ ਸ਼ਰਮਾ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਜੀਵਨ...
Advertisement
ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਮੁਹਾਲੀ ਦੇ ਟੀਡੀਆਈ ਸੈਕਟਰ 116 ਵਿੱਚ ਆਰਸੀਐੱਮ ਦੇ ਸਹਿਯੋਗ ਨਾਲ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਸੰਸਥਾ ਦੇ ਜਨਰਲ ਸਕੱਤਰ ਬੀਐੱਨ ਸ਼ਰਮਾ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਸ਼ਵਿੰਦਰ ਮਾਹਲ ਨੇ ਕਿਹਾ ਕਿ ਅਗਲੀਆਂ ਪੀਹੜੀਆਂ ਨੂੰ ਸ਼ੁੱਧ ਵਾਤਾਵਰਨ ਦੇਣ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਆਰਸੀਐੱਮ ਦੇ ਦਫ਼ਤਰ ਇੰਚਾਰਜ ਧਰਮਿੰਦਰ ਸਿੰਘ, ਬਨਿੰਦਰ ਬੰਨੀ, ਵਿਨੋਦ ਸ਼ਰਮਾ, ਦੀਦਾਰ ਗਿੱਲ, ਪਰਮਜੀਤ ਸਿੰਘ ਭੰਗੂ, ਮਲਕੀਤ ਰੌਣੀ, ਅਵਨੀਸ਼, ਵਿਕਰਮ ਨੇਗੀ, ਦਵਿੰਦਰ ਸਿੰਘ, ਰਜਨੀ, ਬਲਜੀਤ ਸਿੰਘ ਅਤੇ ਅਵਕੇਸ਼ ਸਮੇਤ ਵੱਡੀ ਗਿਣਤੀ ਵਿੱਚ ਫ਼ਿਲਮੀ ਅਦਾਕਾਰ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement