ਗੀਗੇਮਾਜਰਾ ਸਕੂਲ ’ਚ ਬੂਟੇ ਲਗਾਏ
ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਚੰਡੀਗੜ੍ਹ ਯੂਨਿਟ ਵੱਲੋਂ ਪਿੰਡ ਗੀਗੇਮਾਜਰਾ ਦੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ। ਸੰਸਥਾ ਦੇ ਪ੍ਰਧਾਨ ਦਰਸ਼ਨ ਕੁਮਾਰ ਬੱਗਾ, ਸਕੱਤਰ ਰਮੇਸ਼ ਕੁਮਾਰ, ਦੀਪਕ ਰਾਏ ਤਿੱਖੀ ਨੇ ਰੁੱਖਾਂ ਦੀ ਜੀਵਨ ਵਿਚ...
Advertisement
ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਚੰਡੀਗੜ੍ਹ ਯੂਨਿਟ ਵੱਲੋਂ ਪਿੰਡ ਗੀਗੇਮਾਜਰਾ ਦੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ। ਸੰਸਥਾ ਦੇ ਪ੍ਰਧਾਨ ਦਰਸ਼ਨ ਕੁਮਾਰ ਬੱਗਾ, ਸਕੱਤਰ ਰਮੇਸ਼ ਕੁਮਾਰ, ਦੀਪਕ ਰਾਏ ਤਿੱਖੀ ਨੇ ਰੁੱਖਾਂ ਦੀ ਜੀਵਨ ਵਿਚ ਮਹੱਤਤਾ ’ਤੇ ਚਾਨਣਾ ਪਾਇਆ। ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਹਰਿੰਦਰ ਕੌਰ ਅਤੇ ਪ੍ਰਾਇਮਰੀ ਵਿੰਗ ਦੇ ਮੁਖੀ ਜਸਪਾਲ ਸਿੰਘ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਐਸੋਸੀਏਸ਼ਨ ਦੀ ਸਰਪ੍ਰਸਤ ਮਹਿੰਦਰ ਕੌਰ, ਜਸਵੰਤ ਸਿੰਘ, ਵਰਿੰਦਰ ਸਿੰਘ, ਅਸ਼ੋਕ ਕੁਮਾਰ, ਗਗਨ ਸਿੰਘ ਰਾਣਾ, ਰਜਨੀ ਬਾਲਾ, ਬਲਵਿੰਦਰ ਪਾਲ, ਸੁਦੇਸ਼ ਭਗਤ, ਓਮ ਪ੍ਰਕਾਸ਼ ਗੁਲਾਟੀ, ਜਗਦੀਸ਼ ਕੁਮਾਰ, ਗੁਰਮੀਤ ਸਿੰਘ, ਗੁਰਬਚਨ ਸਿੰਘ ਸੈਣੀ, ਸਰਪੰਚ ਸਤਨਾਮ ਸਿੰਘ, ਅਮਰੀਕ ਸਿੰਘ, ਕੇਸਰ ਨਾਥ, ਸੁਰਿੰਦਰ ਨਾਥ, ਅਰਵਿੰਦ ਸ਼ਰਮਾ, ਭਾਵਨਾ ਰਾਣੀ, ਸੈਲਜ਼ਾ, ਗਗਨਦੀਪ ਕੌਰ, ਭੁਪਿੰਦਰ ਹਾਜ਼ਰ ਸਨ।
Advertisement