ਸੰਤੋਖ ਸਿੰਘ ਧੀਰ ਲਾਇਬ੍ਰੇਰੀ ਨੂੰ 300 ਪੁਸਤਕਾਂ ਭੇਟ
ਨਾਟਕਰਮੀ ਸੰਜੀਵਨ ਸਿੰਘ ਨੇ ਆਪਣੇ 64ਵੇਂ ਜਨਮ ਦਿਨ ’ਉੱਤੇ ਮੁਹਾਲੀ ਦੇ ਫੇਜ਼-10 ਦੇ ਸਿਲਵੀ ਪਾਰਕ ਵਿਚਲੀ ਸਵਰਗੀ ਸੰਤੋਖ ਸਿੰਘ ਧੀਰ ਲਾਇਬ੍ਰੇਰੀ ਨੂੰ 300 ਕਿਤਾਬਾਂ ਭੇਟ ਕੀਤੀਆਂ। ਇਸ ਮੌਕੇ ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਸ਼ਮੂਲੀਅਤ ਕੀਤੀ।...
Advertisement
ਨਾਟਕਰਮੀ ਸੰਜੀਵਨ ਸਿੰਘ ਨੇ ਆਪਣੇ 64ਵੇਂ ਜਨਮ ਦਿਨ ’ਉੱਤੇ ਮੁਹਾਲੀ ਦੇ ਫੇਜ਼-10 ਦੇ ਸਿਲਵੀ ਪਾਰਕ ਵਿਚਲੀ ਸਵਰਗੀ ਸੰਤੋਖ ਸਿੰਘ ਧੀਰ ਲਾਇਬ੍ਰੇਰੀ ਨੂੰ 300 ਕਿਤਾਬਾਂ ਭੇਟ ਕੀਤੀਆਂ। ਇਸ ਮੌਕੇ ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਲਾਇਬ੍ਰੇਰੀ ਦੇ ਸੰਚਾਲਕ ਪ੍ਰੋ. ਅੰਗਰੇਜ਼ ਸਿੰਘ ਨੂੰ ਪੁਸਤਕਾਂ ਸੌਂਪਦਿਆ ਕਿਹਾ ਕਿ ਅੱਜ ਦੇ ਆਪੀ-ਧਾਪੀ ਦੇ ਇਸ ਯੁੱਗ ਵਿਚ ਪੁਸਤਕਾਂ ਸਾਡੀਆਂ ਸਭ ਤੋਂ ਸੁਹਿਰਦ ਅਤੇ ਇਮਾਨਦਾਰ ਸਾਥੀ ਹਨ ਅਤੇ ਕਿਤਾਬਾਂ ਸਾਨੂੰ ਹਰ ਸੰਕਟ ਅਤੇ ਦੁਵਿਧਾ ਵਿੱਚੋਂ ਕੱਢਣ ਦੇ ਸਮਰੱਥ ਹਨ। ਇਸ ਮੌਕੇ ਕੁੱਕੂ ਦੀਵਾਨ, ਰੰਜੀਵਨ ਸਿੰਘ ਅਤੇ ਪ੍ਰੋਫੈਸਰ ਚਾਹਲ, ਰਿਸ਼ਮਰਾਗ ਸਿੰਘ, ਸਾਹਿਲ ਅਤੇ ਦਕਸ਼ ਹਾਜ਼ਰ ਸਨ।
Advertisement
Advertisement