ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਜੀਵ ਵਸ਼ਿਸ਼ਟ ਦੂਜੀ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ

ਮੁਹਾਲੀ ਵਿੱਚ ਅੱਜ ਨਿਰਵਿਰੋਧ ਹੋਈ ਚੋਣ
ਸੰਜੀਵ ਵਸ਼ਿਸ਼ਟ ਦਾ ਸਨਮਾਨ ਕਰਦੇ ਹੋਏ ਪਾਰਟੀ ਆਗੂ। -ਫੋਟੋ: ਚਿੱਲਾ
Advertisement
ਭਾਜਪਾ ਵੱਲੋਂ ਸੰਜੀਵ ਵਸ਼ਿਸ਼ਟ ਨੂੰ ਅੱਜ ਦੁਬਾਰਾ ਪਾਰਟੀ ਦਾ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਚੁਣ ਲਿਆ। ਜ਼ਿਲ੍ਹੇ ਭਰ ਤੋਂ ਆਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿਚ ਇਹ ਚੋਣ ਨੇਪਰੇ ਚੜ੍ਹੀ। ਰਾਜਨੀਤੀ ਵਿਚ ਸਰਗਰਮ ਹੋਣ ਤੋਂ ਪਹਿਲਾਂ ਉਹ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਸੇਵਾ ਭਾਰਤੀ ਅਤੇ ਸ੍ਰੀ ਬ੍ਰਾਹਮਣ ਸਭਾ ਮੁਹਾਲੀ ਨਾਲ ਵੀ ਜੁੜ੍ਹੇ ਰਹੇ ਹਨ।

ਇਹ ਚੋਣ ਪ੍ਰਕਿਰਿਆ ਦੀ ਦੇਖ-ਰੇਖ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਸ਼੍ਰਬਾ ਕੈਸ਼ੀਅਰ ਗੁਰਦੇਵ ਸ਼ਰਮਾ ਵੱਲੋਂ ਕੀਤੀ ਗਈ ਸੀ। ਅੱਜ ਦੀ ਚੋਣ ਮੌਕੇ ਡਾ ਸੁਭਾਸ਼ ਸ਼ਰਮਾ, ਐੱਸਐੱਮਐਸ ਸੰਧੂ, ਵਿਨੀਤ ਜੋਸ਼ੀ, ਕਮਲ ਸੈਣੀ, ਐੱਨਕੇ ਵਰਮਾ, ਲਖਵਿੰਦਰ ਕੌਰ ਗਰਚਾ, ਮਨਪ੍ਰੀਤ ਸੰਧੂ, ਗੁਰਦਰਸ਼ਨ ਸਿੰਘ ਸੈਣੀ, ਅਰੁਣ ਸ਼ਰਮਾ, ਅਸ਼ੋਕ ਝਾਅ, ਹਰਦੇਵ ਸਿੰਘ ਉੱਭਾ ਸਮੇਤ ਸਾਰੇ ਜ਼ਿਲ੍ਹਾ ਅਹੁਦੇਦਾਰ ਅਤੇ ਮੰਡਲ ਪ੍ਰਧਾਨ ਹਾਜ਼ਰ ਸਨ।

Advertisement

ਸੰਜੀਵ ਵਸ਼ਿਸ਼ਟ ਨੂੰ ਪ੍ਰਧਾਨ ਐਲਾਨੇ ਜਾਣ ਮਗਰੋਂ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੀ ਬਿਹਤਰੀ ਲਈ ਕਾਰਜਸ਼ੀਲ ਰਹੇ ਹਨ ਅਤੇ ਭਵਿੱਖ ਵਿਚ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵਿਧਾਨ ਸਭਾ ਚੋਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

Advertisement