ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਆਗੂਆਂ ਦਾ ਸਨਮਾਨ

ਇਲਾਕੇ ਅਤੇ ਕਿਸਾਨਾਂ ਨਾਲ ਹਮੇਸ਼ਾਂ ਖੜ੍ਹਾਂ ਹਾਂ: ਗੁਰਪ੍ਰਤਾਪ ਪਡਿਆਲਾ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਸਨਮਾਨ ਕਰਦੇ ਹੋਏ ਇਲਾਕਾ ਵਾਸੀ।
Advertisement

ਕੁਰਾਲੀ-ਆਈਟੀ ਸਿਟੀ ਸੜਕੀ ਪ੍ਰਾਜੈਕਟ ਸਬੰਧੀ ਮੰਗਾਂ ਲਈ ਸ਼ੁਰੂ ਕੀਤੇ ਸੰਘਰਸ਼ ਦੀ ਜਿੱਤ ’ਤੇ ਪਡਿਆਲਾ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਘਰਸ਼ ਵਿੱਚ ਸਾਥ ਦੇਣ ਵਾਲੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਰਤ ਮਾਲਾ ਤਹਿਤ ਚੱਲ ਰਹੇ ਬਹੁ-ਕਰੋੜੀ ਸੜਕੀ ਪ੍ਰਾਜੈਕਟ ਕਾਰਨ ਦਰਪੇਸ਼ ਸਮੱਸਿਆਵਾਂ ਅਤੇ ਪੁਲ ਦੇ ਥੱਲਿਓਂ ਰਸਤਾ ਲੈਣ ਲਈ ਪਡਿਆਲਾ ਤੇ ਹੋਰਨਾਂ ਪਿੰਡਾਂ ਦੇ ਵਸਨੀਕਾਂ ਨੇ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ।

ਇਸ ਮੌਕੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਜੇ ਬਲਬੀਰ ਸਿੰਘ ਰਾਜੇਵਾਲ ਜਥੇਬੰਦੀ ਅਤੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਲੋਕਾਂ ਦਾ ਸਾਥ ਨਾ ਦਿੰਦੇ ਤਾਂ ਅੱਜ ਪਿੰਡ ਦੇ ਲੋਕ ਪਿੰਡ ਦੇ ਰਸਤੇ ਬੰਦ ਹੋ ਜਾਣੇ ਸਨ। ਸਮਾਗਮ ਦੌਰਾਨ ਬਲਵੀਰ ਸਿੰਘ ਰਾਜੇਵਾਲ, ਗੁਰਪ੍ਰਤਾਪ ਸਿੰਘ ਪਡਿਆਲਾ, ਪਰਮਦੀਪ ਸਿੰਘ ਬੈਦਵਾਨ ਤੇ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਹੋਰਨਾਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

Advertisement

ਇਸ ਮੌਕੇ ਕਿਸਾਨ ਆਗੂ ਗੁਰਮੀਤ ਸਿੰਘ ਸ਼ਾਂਟੂ,ਤਜਿੰਦਰ ਸਿੰਘ ਪੂਨੀਆ, ਜਸਵੰਤ ਸਿੰਘ ਮਾਣਕ ਮਾਜਰਾ, ਜਸਪਾਲ ਸਿੰਘ ਲਾਂਡਰਾਂ ਆਦਿ ਹਾਜ਼ਰ ਸਨ।

 

Advertisement