ਸੰਧੂ ਵੱਲੋਂ ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ
ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐੱਸਐੱਮਐੱਸ ਸੰਧੂ ਤੇ ਭਾਜਪਾ ਆਗੂ ਹਰਜੀਤ ਸਿੰਘ ਮਿੰਟਾ ਨੇ ਡੇਰਾਬਸੀ ਵਿਧਾਨ ਸਭਾ ਹਲਕੇ ਦੇ ਸਰਕਲ ਲਾਲੜੂ ਅਧੀਨ ਆਉਂਦੇ ਪਿੰਡ ਜੋਧਪੁਰ ਤੇ ਮਾਲਣ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਭਾਜਪਾ ਨੀਤੀਆਂ...
Advertisement
ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐੱਸਐੱਮਐੱਸ ਸੰਧੂ ਤੇ ਭਾਜਪਾ ਆਗੂ ਹਰਜੀਤ ਸਿੰਘ ਮਿੰਟਾ ਨੇ ਡੇਰਾਬਸੀ ਵਿਧਾਨ ਸਭਾ ਹਲਕੇ ਦੇ ਸਰਕਲ ਲਾਲੜੂ ਅਧੀਨ ਆਉਂਦੇ ਪਿੰਡ ਜੋਧਪੁਰ ਤੇ ਮਾਲਣ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਭਾਜਪਾ ਨੀਤੀਆਂ ਨੂੰ ਪਿੰਡ ਵਾਸੀਆਂ ਤੱਕ ਪਹੁੰਚਾਉਣਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜਨ ਸੰਪਰਕ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ਸਰਪੰਚ ਸਿੰਦਰਪਾਲ ਸਿੰਘ ਰਾਣਾ, ਪੰਚ ਮਹਿੰਦਰ ਸਿੰਘ ਰਾਣਾ, ਪੰਚ ਵਰਿੰਦਰ ਰਾਣਾ, ਸਾਬਕਾ ਸਰਪੰਚ ਰਾਮ ਕ੍ਰਿਸ਼ਨ ਰਾਣਾ, ਸਾਬਕਾ ਸਰਪੰਚ ਕੁਸ਼ਲ ਪਾਲ ਰਾਣਾ, ਰਾਮੇਸ਼ਵਰ ਅਤੇ ਜੈਮਲ ਰਾਣਾ ਜੋਧਪੁਰ ਮੌਜੂਦ ਸਨ। ਪਿੰਡ ਮਾਲਣ ’ਚ ਜਵਾਲਾ ਸਿੰਘ, ਕੁਲਵੰਤ ਸਿੰਘ ਅਤੇ ਚਰਨਜੀਤ ਸਿੰਘ ਸੈਣੀ ਨੇ ਭਾਜਪਾ ਆਗੂਆਂ ਨੂੰ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
Advertisement