ਸਮੀਰ ਸ਼ੇਰਗਿੱਲ ਸ਼ਤਰੰਜ ਚੈਂਪੀਅਨ ਬਣਿਆ
ਮੁਹਾਲੀ ਦੇ ਦੂਨ ਇੰਟਰਨੈਸ਼ਨਲ ਸਕੂਲ ਦੇ 13 ਸਾਲਾ ਸਮੀਰ ਸ਼ੇਰਗਿੱਲ ਨੇ 29 ਤੋਂ 30 ਨਵੰਬਰ ਨੂੰ ਬਰਨਾਲਾ ਕਲੱਬ ਬਰਨਾਲਾ ਵਿੱਚ ਹੋਈ ਪੰਜਾਬ ਸਟੇਟ ਅੰਡਰ-19 ਚੈਂਪੀਅਨਸ਼ਿਪ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਬਰਨਾਲਾ ਦੁਆਰਾ ਪੰਜਾਬ ਸਟੇਟ ਸ਼ਤਰੰਜ ਐਸੋਸੀਏਸ਼ਨ...
Advertisement
ਮੁਹਾਲੀ ਦੇ ਦੂਨ ਇੰਟਰਨੈਸ਼ਨਲ ਸਕੂਲ ਦੇ 13 ਸਾਲਾ ਸਮੀਰ ਸ਼ੇਰਗਿੱਲ ਨੇ 29 ਤੋਂ 30 ਨਵੰਬਰ ਨੂੰ ਬਰਨਾਲਾ ਕਲੱਬ ਬਰਨਾਲਾ ਵਿੱਚ ਹੋਈ ਪੰਜਾਬ ਸਟੇਟ ਅੰਡਰ-19 ਚੈਂਪੀਅਨਸ਼ਿਪ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਬਰਨਾਲਾ ਦੁਆਰਾ ਪੰਜਾਬ ਸਟੇਟ ਸ਼ਤਰੰਜ ਐਸੋਸੀਏਸ਼ਨ ਅਧੀਨ ਕੀਤੀ ਗਈ ਸੀ। ਸਮੀਰ ਸ਼ੇਰਗਿੱਲ 5.5/6 ਅੰਕਾਂ ਨਾਲ ਅਜੇਤੂ ਰਿਹਾ। ਬਠਿੰਡਾ ਦੇ ਅਨੰਤਵੀਰ ਗਰਗ ਅਤੇ ਪਟਿਆਲਾ ਦੇ ਸਾਰਥਕ ਸਿੰਘਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਪੀ ਸੀ ਐੱਸ ਏ ਦੇ ਸੂਬਾ ਪ੍ਰਧਾਨ ਅੰਕੁਸ਼ ਕਥੂਰੀਆ ਨੇ ਕਿਹਾ ਕਿ ਇਹ ਤਿੰਨ ਚੋਟੀ ਦੇ ਖਿਡਾਰੀ 27 ਤੋਂ 31 ਦਸੰਬਰ ਨੂੰ ਜਮਸ਼ੇਦਪੁਰ, ਝਾਰਖੰਡ ਵਿੱਚ ਹੋਣ ਵਾਲੇ ਆਗਾਮੀ ਰਾਸ਼ਟਰੀ ਅੰਡਰ-19 ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ।
Advertisement
