ਪਟਾਕਿਆਂ ਦੀ ਵਿਕਰੀ: ਡਰਾਅ ’ਚੋਂ ਸਿਰਫ਼ 44 ਲਾਇਸੈਂਸ ਜਾਰੀ
ਮੁਹਾਲੀ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ ਜਾਰੀ ਕਰਨ ਲਈ ਬਣਾਈ ਕਮੇਟੀ ਵੱਲੋਂ ਡੀ ਸੀ ਕੋਮਲ ਮਿੱਤਲ ਦੀ ਮੌਜੂਦਗੀ ’ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਰਾਅ ਕੱਢਿਆ ਗਿਆ। ਇਸ ਮੌਕੇ ਏ ਡੀ ਸੀ (ਜਨਰਲ) ਗੀਤਿਕਾ ਸਿੰਘ, ਐੱਸ ਡੀ ਐੱਮ ਦਮਨਦੀਪ...
Advertisement
ਮੁਹਾਲੀ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ ਜਾਰੀ ਕਰਨ ਲਈ ਬਣਾਈ ਕਮੇਟੀ ਵੱਲੋਂ ਡੀ ਸੀ ਕੋਮਲ ਮਿੱਤਲ ਦੀ ਮੌਜੂਦਗੀ ’ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਰਾਅ ਕੱਢਿਆ ਗਿਆ। ਇਸ ਮੌਕੇ ਏ ਡੀ ਸੀ (ਜਨਰਲ) ਗੀਤਿਕਾ ਸਿੰਘ, ਐੱਸ ਡੀ ਐੱਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਤਹਿਸੀਲਦਾਰ ਖਰੜ ਗੁਰਵਿੰਦਰ ਕੌਰ ਵੀ ਹਾਜ਼ਰ ਸਨ।
ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ 44 ਆਰਜ਼ੀ ਲਾਇਸੈਂਸਾਂ ਲਈ ਕੁੱਲ 1260 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 1180 ਸਹੀ ਮਿਲੀਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਬਨੂੜ ਵਿੱਚ ਪਟਾਕਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 1,042 ਅਰਜ਼ੀਆਂ ਮਿਲੀਆਂ, ਖਰੜ, ਕੁਰਾਲੀ ਅਤੇ ਨਯਾ ਗਾਉਂ ਵਿੱਚ ਪਟਾਕਿਆਂ ਦੀ ਵਿਕਰੀ ਲਈ 8 ਲਾਇਸੈਂਸਾਂ ਵਾਸਤੇ 19 ਅਰਜ਼ੀਆਂ ਮਿਲੀਆਂ ਜਦੋਂਕਿ ਡੇਰਾਬਸੀ ਲਈ 6 ਲਾਇਸੰਸਾਂ ਵਾਸਤੇ 187 ਅਰਜ਼ੀਆਂ ਮਿਲੀਆਂ। ਇਸੇ ਤਰ੍ਹਾਂ ਲਾਲੜੂ ਅਤੇ ਜ਼ੀਰਕਪੁਰ ਵਿੱਚ ਪਟਾਕਿਆਂ ਦੀ ਵਿਕਰੀ ਲਈ 12 ਲਾਇਸੈਂਸਾਂ ਵਾਸਤੇ ਕੇਵਲ 12 ਅਰਜ਼ੀਆਂ ਹੀ ਪ੍ਰਾਪਤ ਹੋਣ ਕਰਕੇ ਡਰਾਅ ਨਹੀਂ ਕੱਢਿਆ ਗਿਆ। ਪ੍ਰਾਪਤ ਅਰਜ਼ੀਆਂ ਅਨੁਸਾਰ ਹੀ ਪ੍ਰਾਰਥੀਆਂ ਨੂੰ ਲਾਇਸੈਂਸ ਜਾਰੀ ਕਰ ਦਿੱਤੇ ਗਏ।
Advertisement
ਡੀ ਸੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਸਿਰਫ਼ 13 ਥਾਵਾਂ ਨਿਰਧਾਰਤ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਦੋ-ਦੋ ਘੰਟੇ ਲਈ ਪਟਾਕੇ ਵਜਾਏ ਜਾ ਸਕਦੇ ਹਨ।
Advertisement