ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੈਣੀ ਵੱਲੋਂ ਘੱਗਰ ਪੁਲ ਦੀ ਮੁਰੰਮਤ ਲਈ ਮਾਲੀ ਸਹਾਇਤਾ

 ਮੀਰਾ ਜੀ ਡੇਰੇ ਤੇ ਘੱਗਰ ਕਮੇਟੀ ਵੱਲੋਂ ਮੁਰੰਮਤ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ
ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਚੈੱਕ ਭੇਟ ਕਰਦੇ ਹੋਏ। -ਫੋਟੋ: ਰੂਬਲ
Advertisement

ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਪਿੰਡ ਅਮਲਾਲਾ ਵਿੱਚ ਘੱਗਰ ਦਰਿਆ ’ਤੇ ਬਣੇ ਪੁਲ ਦੀ ਮੁਰੰਮਤ ਲਈ ਆਪਣੀ ਕਿਰਤ ਕਮਾਈ ਵਿੱਚੋਂ ਘੱਗਰ ਪੁਲ ਕਮੇਟੀ ਨੂੰ ਇੱਕ ਲੱਖ ਇੱਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ। ਇਸ ਮੌਕੇ ਪੁਲ ਨੂੰ ਬਣਾਉਣ ਸਮੇਂ ਵੱਡਾ ਯੋਗਦਾਨ ਪਾਉਣ ਵਾਲੇ ਮੀਰਾ ਜੀ ਘੜਾਮ ਡੇਰੇ ਤੋਂ ਬਾਬਾ ਬੁੱਲ੍ਹੇ ਸ਼ਾਹ ਮੱਲ ਜੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸ੍ਰੀ ਸੈਣੀ ਨੇ ਕਿਹਾ ਕਿ ਪੰਜ ਗ੍ਰਾਮੀ ਦੇ ਪਿੰਡਾਂ ਨੂੰ ਬਨੂੜ ਨਾਲ ਜੋੜਨ ਵਾਲੇ ਇਸ ਪੁਲ ਨੂੰ ਹੜ੍ਹਾਂ ਕਾਰਨ ਕਾਫ਼ੀ ਨੁਕਸਾਨ ਪੁੱਜਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਖੂਹਾਂ ਦਾ ਬੇਸ ਵੱਧ ਪ੍ਰਭਾਵਿਤ ਹੋਇਆ ਹੈ। ਜਿਸ ’ਤੇ ਕਮੇਟੀ ਦੇ ਦੱਸਣ ਮੁਤਾਬਕ 10 ਲੱਖ ਰੁਪਏ ਤੋਂ ਜਿਆਦਾ ਖਰਚਾ ਹੋਣ ਦਾ ਅਨੁਮਾਨ ਹੈ।  ਸ੍ਰੀ ਸੈਣੀ ਨੇ ਕਿਹਾ ਕਿ ਇਸ ਕਾਰਜ ਲਈ ਉਹ ਆਪਣੇ ਪਿੰਡਾਂ ਦੇ ਹਜ਼ਾਰਾਂ ਵਾਸੀਆਂ ਦੇ ਨਾਲ ਹਨ। ਉਨ੍ਹਾਂ ਮੀਰਾ ਜੀ ਡੇਰੇ ਅਤੇ ਘੱਗਰ ਕਮੇਟੀ ਵੱਲੋਂ ਹੁਣ ਮੁਰੰਮਤ ਲਈ ਕੀਤੇ ਜਾ ਰਹੇ ਇਸ ਉਪਰਾਲੇ ਲਈ ਅੱਗੇ ਵੀ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਬਾਬਾ ਗਫੂਰ ਸਾਹ ਜੀ, ਮੀਤ ਪ੍ਰਧਾਨ ਗੁਰਧਿਆਨ ਸਿੰਘ, ਸਕੱਤਰ ਦਲਜੀਤ ਸਿੰਘ ਕਾਕਾ, ਖਜ਼ਾਨਚੀ ਸੁਖਦਰਸ਼ਨ ਸਿੰਘ, ਹਰਮੇਸ਼ ਸਿੰਘ, ਹਰਦੀਪ ਸਿੰਘ ਬੰਟੀ , ਮੇਜਰ ਸਿੰਘ , ਪੋਂਪੀ ਜੀ ,ਰਾਜ ਕਿਸ਼ਨ , ਵਿਕਰਨ ਐਡਵੋਕੇਟ, ਭਾਰਦਵਾਜ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Advertisement
Advertisement
Show comments