ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੈਣੀ ਵੱਲੋਂ ਪੰਚਕੂਲਾ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ 

ਮੁੱਖ ਮੰਤਰੀ ਨੇ ਸਾਬਕਾ ਵਿਧਾਨ ਸਭਾ ਸਪੀਕਰ ਨਾਲ ਮੈਚ ਵੀ ਲਾਇਅਾ
Advertisement

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਅਸ਼ਵਨੀ ਗੁਪਤਾ ਮੈਮੋਰੀਅਲ ਆਲ ਇੰਡੀਆ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਕੀਤਾ। ਬੈਡਮਿੰਟਨ ਮਹਾਕੁੰਭ ਦੇ ਉਦਘਾਟਨ ਮੌਕੇ ਭਾਜਪਾ ਨੇਤਾ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਵੀ ਉਨ੍ਹਾਂ ਨਾਲ ਮੌਜੂਦ ਸਨ। 13 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਅੰਡਰ-15 ਅਤੇ ਅੰਡਰ-17 ਦੇ ਬੱਚੇ ਸ਼ਾਮਲ ਹੋਣਗੇ। ਇਸ ਦੇ ਸਮਾਪਤੀ ਸਮਾਰੋਹ ਉੱਤੇ ਹਰਿਆਣਾ ਬੈਡਮਿੰਟਨ ਐਸੋਸੀਸ਼ਨ ਵੱਲੋਂ ਇਸ ਟੂਰਨਾਮੈਂਟ ਤੇ ਇਨਾਮੀ 12 ਲੱਖ ਦੀ ਰਾਸ਼ੀ ਖਿਡਾਰੀਆਂ ਨੂੰ ਵੰਡੀ ਜਾਵੇਗੀ। ਇਸ ਮੌਕੇ ਨਾਇਬ ਸਿੰਘ ਸੈਣੀ ਨੇ ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨਾਲ ਬੈਡਮਿੰਟਨ ਦਾ ਮੈਚ ਵੀ ਖੇਡਿਆ। ਮੁੱਖ ਮੰਤਰੀ ਸੈਣੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਉਲੰਪਿਕ ਲਈ ਹਰਿਆਣਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ‘ਖੇਡੇ ਹਰਿਆਣਾ ਵਧੇ ਹਰਿਆਣਾ’ ਦਾ ਵਿਜ਼ਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਲਈ ਰੈਜੀਡੈਂਸ਼ਲ ਅਕੈਡਮੀ ਵੀ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਚਾਹੇ ਉਪਨ ਸਟੇਡੀਅਮ ਹੋਵੇ ਚਾਹੇ ਇੰਨਡੋਰ ਸਟੇਡੀਅਮ ਹੋਵੇ ਹਰ ਜਗ੍ਹਾਂ ’ਤੇ ਖਿਡਾਰੀਆਂ ਦੀਆਂ ਸਹੂਲਤਾ ਵਧਾਈਆਂ ਗਈਆਂ ਹਨ।

Advertisement
Advertisement
Show comments