ਸੈਦਪੁਰ ਛਿੰਝ ਮੇਲਾ: ਪ੍ਰਿਤਪਾਲ ਫਗਵਾੜਾ ਨੇ ਝੰਡੀ ਦੀ ਕੁਸ਼ਤੀ ਜਿੱਤੀ
ਜੇਤੂ ਪਹਿਲਵਾਨਾਂ ਨੂੰ ਬੁਲੇਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ
Advertisement
ਇੱਥੋਂ ਨੇੜਲੇ ਪਿੰਡ ਸੈਦਪੁਰ ਵਿੱਚ ਪਿੰਡ ਦੀ ਪੰਚਾਇਤ ਅਤੇ ਨੱਤ ਪਰਿਵਾਰ ਦੇ ਸਹਿਯੋਗ ਨਾਲ ਇੱਕ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿੱਚ ਪੰਜਾਬ, ਹਰਿਆਣਾ ਅਤੇ ਜੰਮੂ ਕਸ਼ਮੀਰ ਤੋਂ 200 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਛਿੰਝ ਮੇਲੇ ਵਿੱਚ ਬਾਬਾ ਸਤਨਾਮ ਸਿੰਘ ਕਿਲਾ ਆਨੰਦਗੜ੍ਹ ਸਾਹਿਬ ਵਾਲੇ, ਵਿਧਾਇਕ ਦਿਨੇਸ਼ ਚੱਢਾ, ਡੀਆਈਜੀ (ਜੇਲਾਂ) ਦਲਜੀਤ ਸਿੰਘ ਰਾਣਾ ਨੇ ਮੁੱਖ ਮਹਿਮਾਨ ਵੱਜੋੰ ਸ਼ਿਰਕਤ ਕੀਤੀ। ਡੀਆਈਜੀ ਦਲਜੀਤ ਸਿੰਘ ਰਾਣਾ ਨੇ ਛਿੰਝ ਕਮੇੇਟੀ ਨੂੰ 51 ਹਜ਼ਾਰ ਰੁਪਏ ਸਹਿਯੋਗ ਵੱਜੋ ਦਿੱਤੇ। ਜੇਤੂਆਂ ਨੂੰ ਟਰੈਕਟਰ ਤੇ ਬੁਲੇਟ ਮੋਟਰਸਾਈਕਲ ਮਨਜੀਤ ਸਿੰਘ ਨੱਤ ਊਰਫ ਕਾਲੂ, ਗੱਗੂ ਨੱਤ ਸਰਪੰਚ ਸੈਦਪੁਰ, ਦੀਪਾ ਨੱਤ ਅਤੇ ਮੱਖਣ ਸਿੰਘ ਸੈਦਪੁਰ ਵੱਲੋਂ ਦਿੱਤੇ ਗਏ। ਇਸ ਮੌਕੇ ਸਾਬਕਾ ਸਰਪੰਚ ਸੁੱਚਾ ਸਿੰਘ, ਮੱਖਣ ਸਿੰਘ ਪੰਚ, ਹਰਜਾਪ ਸਿੰਘ, ਬਾਬਾ ਅਜ਼ਮੇਰ ਸਿੰਘ, ਅਮਰਜੀਤ ਸਿੰਘ ਬਾਲੀ, ਜਸਵਿੰਦਰ ਸਿੰਘ ਬੈਂਸ, ਗੁਰਨੈਬ ਸਿੰਘ, ਹਰਨਾਮ ਸਿੰਘ, ਹਰਜਾਪ ਸਿੰਘ, ਬਾਬਾ ਕੁਲਵੰਤ ਸਿੰਘ, ਬਾਬਾ ਗੁਰਨਾਮ ਸਿੰਘ ਮੁੱਖੀ ਸ਼ਹੀਦ ਬੇਈਹਾਰਾ ਨੇ ਯੋਗਦਾਨ ਪਾਇਆ। ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਜਿੱਤੀ, ਜਿਸ ਨੂੰ ਇਨਾਮ ਵਜੋਂ ਟਰੈਕਟਰ ਦਿੱਤਾ ਗਿਆ। ਕੁਸ਼ਤੀ ਵਿੱਚ ਰੂਬਲ ਖੰਨਾ ਤੇ ਪਹਿਵਾਨ ਛੋਟਾ ਸਦਾਮ ਨੇ ਬੁਲੇਟ ਮੋਟਰਸਾਈਕਲ ਜਿੱਤਿਆ।
Advertisement
Advertisement