ਚੰਡੀਗੜ੍ਹ ਦੇ ਨਵੇਂ ਡੀਜੀਪੀ ਹੋਣਗੇ ਸਾਗਰ ਪ੍ਰੀਤ ਹੁੱਡਾ
ਚੰਡੀਗੜ੍ਹ ਦੇ ਨਵੇਂ ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਹੋਣਗੇ ਜਿਨ੍ਹਾਂ ਦੀ ਨਿਯੁਕਤੀ ਅੱਜ ਕੇਂਦਰ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਸ੍ਰੀ ਹੁੱਡਾ ਵੱਲੋਂ ਜਲਦ ਹੀ ਚੰਡੀਗੜ੍ਹ ਦੇ ਡੀਜੀਪੀ ਦਾ ਅਹੁਦਾ ਸਾਂਭਿਆ ਜਾਵੇਗਾ। ਸਾਲ 1997 ਬੈੱਚ ਦੇ ਆਈਪੀਐੱਸ ਅਧਿਕਾਰੀ ਸਾਗਰ ਪ੍ਰੀਤ...
Advertisement
ਚੰਡੀਗੜ੍ਹ ਦੇ ਨਵੇਂ ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਹੋਣਗੇ ਜਿਨ੍ਹਾਂ ਦੀ ਨਿਯੁਕਤੀ ਅੱਜ ਕੇਂਦਰ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਸ੍ਰੀ ਹੁੱਡਾ ਵੱਲੋਂ ਜਲਦ ਹੀ ਚੰਡੀਗੜ੍ਹ ਦੇ ਡੀਜੀਪੀ ਦਾ ਅਹੁਦਾ ਸਾਂਭਿਆ ਜਾਵੇਗਾ। ਸਾਲ 1997 ਬੈੱਚ ਦੇ ਆਈਪੀਐੱਸ ਅਧਿਕਾਰੀ ਸਾਗਰ ਪ੍ਰੀਤ ਹੁੱਡਾ ਏਜੀਐੱਮਯੂਟੀ ਕਾਡਰ ਦੇ ਹਨ ਜੋ ਪਹਿਲਾਂ ਦਿੱਲੀ ਵਿੱਚ ਵਿਸ਼ੇਸ਼ ਪੁਲੀਸ ਕਮਿਸ਼ਨਰ (ਖੁਫੀਆ ਵਿਭਾਗ) ਵਜੋਂ ਤਾਇਨਾਤ ਸਨ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਆਈਜੀਪੀ ਪੁਸ਼ਪਿੰਦਰ ਕੁਮਾਰ ਨੂੰ 20 ਜੂਨ ਤੋਂ ਚੰਡੀਗੜ੍ਹ ਦੇ ਡੀਜੀਪੀ ਦਾ ਕਾਰਜਕਾਰੀ ਚਾਰਜ ਦਿੱਤਾ ਹੋਇਆ ਸੀ। ਜਦੋਂ ਕਿ ਪਹਿਲਾਂ ਚੰਡੀਗੜ੍ਹ ਦੇ ਡੀਜੀਪੀ ਵਜੋਂ ਤਾਇਨਾਤ ਸੁਰਿੰਦਰ ਸਿੰਘ ਯਾਦਵ ਦੀ ਅਪਰੈਲ ਮਹੀਨੇ ਵਿੱਚ ਹੀ ਬੀਐੱਸਐੱਫ ਵਿੱਚ ਤਾਇਨਾਤੀ ਕਰ ਦਿੱਤੀ ਗਈ ਸੀ।
Advertisement
Advertisement