ਸੇਕਰਡ ਹਾਰਟ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਕੂਲ ਫਤਹਿਗੜ੍ਹ ਸਾਹਿਬ ਵਿੱਚ ਕਰਵਾਏ 69ਵੇਂ ਸਕੂਲ ਡਿਸਟ੍ਰਿਕਟ ਗੇਮਜ਼ ਵਿੱਚ ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਦੀ ਲੜਕਿਆਂ ਦੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਤਗਮੇ (4 ਸੋਨੇ, 2 ਚਾਂਦੀ ਅਤੇ 2 ਕਾਂਸੀ)...
Advertisement
ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਕੂਲ ਫਤਹਿਗੜ੍ਹ ਸਾਹਿਬ ਵਿੱਚ ਕਰਵਾਏ 69ਵੇਂ ਸਕੂਲ ਡਿਸਟ੍ਰਿਕਟ ਗੇਮਜ਼ ਵਿੱਚ ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਦੀ ਲੜਕਿਆਂ ਦੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਤਗਮੇ (4 ਸੋਨੇ, 2 ਚਾਂਦੀ ਅਤੇ 2 ਕਾਂਸੀ) ਦੇ ਹਾਸਲ ਕੀਤੇ ਹਨ। ਖਿਡਾਰੀਆਂ ਨੇ ਅਮਨ ਸਪੋਰਟਸ ਕਲੱਬ ਟੀਮ ਦੇ ਤਹਿਤ ਆਪਣਾ ਖੇਡ-ਜੌਹਰ ਦਿਖਾਇਆ। ਜੇਤੂ ਖਿਡਾਰੀਆਂ ਨੇ ਇਸ ਉਪਲਬੰਧੀ ਦਾ ਸਿਹਰਾ ਕੋਚ ਅਮਨਦੀਪ ਕੌਰ, ਸਵਰਨ ਸਿੰਘ ਚੀਮਾ ਅਤੇ ਕਮਲਜੀਤ ਕੌਰ ਦੇ ਸਿਰ ਬੰਨ੍ਹਿਆ। ਸਕੂਲ ਪ੍ਰਿੰਸੀਪਲ ਦਿਵਿਆ ਮਹਿਤਾ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਮੈਨੇਜਿੰਗ ਡਾਇਰੈਕਟਰ ਜੇਪੀਐੱਸ ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਪ੍ਰੈਜ਼ੀਡੈਂਟ ਮਿਸ ਨਵੇਰਾ ਜੌਲੀ ਨੇ ਵੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।
Advertisement
Advertisement