ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਪਨਗਰ: ਅਖ਼ੌਤੀ ਪੱਤਰਕਾਰਾਂ ਨੇ ਕਮਿਸ਼ਨਰ ਦਫ਼ਤਰ ’ਚ ਸੁਪਰਡੈਂਟ ’ਤੇ ਹਮਲਾ ਕੀਤਾ

ਜਗਮੋਹਨ ਸਿੰਘ ਰੂਪਨਗਰ, 3 ਨਵੰਬਰ ਅੱਜ ਇਥੇ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਦਫ਼ਤਰ ਵਿਖੇ ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਦੋ ਵਿਅਕਤੀਆਂ ਨੇ ਹਮਲਾ ਕਰਕੇ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਗੁਰਸ਼ਰਨ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ...
Advertisement

ਜਗਮੋਹਨ ਸਿੰਘ

ਰੂਪਨਗਰ, 3 ਨਵੰਬਰ

Advertisement

ਅੱਜ ਇਥੇ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਦਫ਼ਤਰ ਵਿਖੇ ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਦੋ ਵਿਅਕਤੀਆਂ ਨੇ ਹਮਲਾ ਕਰਕੇ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਗੁਰਸ਼ਰਨ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਨੇ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਪੱਤਰਕਾਰ ਹੋਣ ਦਾ ਰੋਅਬ ਪਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ, ਜਦੋਂ ਸੁਪਰਡੈਂਟ ਨੇ ਉਨ੍ਹਾਂ ਦੀ ਸ਼ਨਾਖਤ ਪੁੱਛੀ ਤਾਂ ਉਨ੍ਹਾਂ ਨੇ ਕਿਸੇ ਤੇਜ਼ਧਾਰ ਚੀਜ਼ ਨਾਲ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਦੋਵੇਂ ਪਤਰਕਾਰਾਂ ਨੂੰ ਪੁਲੀਸ ਥਾਣੇ ਲੇ ਗਈ ਹੈ ਤੇ ਜ਼ਖਮੀ ਸੁਪਰਡੈਂਟ ਹਸਪਤਾਲ ਰੂਪਨਗਰ ’ਚ ਦਾਖਲ ਹੈ।

ਦਫਤਰ ’ਚ ਮੁਲਾਜ਼ਮਾਂ ਨਾਲ ਬਹਿਸਦੇ ਹੋਏ ਅਖੌਤੀ ਪੱਤਰਕਾਰ।
Advertisement