ਰੱਖੜੀਆਂ ਭੇਜਣ ਲਈ 10 ਰੁਪਏ ਦਾ ਲਿਫ਼ਾਫ਼ਾ ਜਾਰੀ
ਹਰਿਆਣਾ ਸਰਕਲ ਦੇ ਸਹਾਇਕ ਡਾਇਰੈਕਟਰ (ਡਾਕ ਸੇਵਾਵਾਂ) ਪ੍ਰਭਾਤ ਗੋਇਲ ਨੇ ਦੱਸਿਆ ਕਿ ਡਾਕ ਵਿਭਾਗ ਦੇ ਹਰਿਆਣਾ ਸਰਕਲ ਵੱਲੋਂ ਰੱਖੜੀ ਮੌਕੇ ਵਿਸ਼ੇਸ਼ ਰੱਖੜੀ ਲਿਫ਼ਾਫ਼ਾ 18 ਜੁਲਾਈ ਨੂੰ ਹਰਿਆਣਾ ਸਰਕਲ ਦੇ ਚੀਫ ਪੋਸਟ ਮਾਸਟਰ ਜਨਰਲ ਸੰਜੈ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ।...
Advertisement
ਹਰਿਆਣਾ ਸਰਕਲ ਦੇ ਸਹਾਇਕ ਡਾਇਰੈਕਟਰ (ਡਾਕ ਸੇਵਾਵਾਂ) ਪ੍ਰਭਾਤ ਗੋਇਲ ਨੇ ਦੱਸਿਆ ਕਿ ਡਾਕ ਵਿਭਾਗ ਦੇ ਹਰਿਆਣਾ ਸਰਕਲ ਵੱਲੋਂ ਰੱਖੜੀ ਮੌਕੇ ਵਿਸ਼ੇਸ਼ ਰੱਖੜੀ ਲਿਫ਼ਾਫ਼ਾ 18 ਜੁਲਾਈ ਨੂੰ ਹਰਿਆਣਾ ਸਰਕਲ ਦੇ ਚੀਫ ਪੋਸਟ ਮਾਸਟਰ ਜਨਰਲ ਸੰਜੈ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਲਿਫ਼ਾਫ਼ਾ ਹਰਿਆਣਾ ਸਰਕਲ ਦੇ ਸਾਰੇ ਵਿਭਾਗੀ ਡਾਕਘਰਾਂ ਵਿਚ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਇਹ ਲਿਫ਼ਾਫ਼ਾ ਭੈਣਾਂ ਦੀਆਂ ਭਾਵਨਾਵਾਂ ਨੂੰ ਉਨ੍ਹਾਂ ਦੇ ਭਰਾਵਾਂ ਤੱਕ ਸੁਰੱਖਿਅਤ, ਜਲਦੀ ਅਤੇ ਭਰੋਸੇਯੋਗ ਰੂਪ ਵਿਚ ਪਹੁੰਚਾਉਣ ਲਈ ਇਕ ਵਧੀਆ ਸਾਧਨ ਹੈ।
Advertisement
Advertisement