Ropar News: ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਗ੍ਰਹਿ ਵਿੱਖੇ ਪਹੁੰਚੇ ਡੇਰਾ ਬਿਆਸ ਮੁੁਖੀ ਗੁਰਿੰਦਰ ਢਿੱਲੋਂ
ਡੇਰਾ ਬਿਆਸ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਨੰਗਲ ਦੇ ਪਿੰਡ ਭਨਾਮ ਅਤੇ ਦੜੌਲੀ ਦੇ ਡੇਰਾ ਬਿਆਸ ਸੈਂਟਰਾਂ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਦਿੱਤੇ। ਆਪਣੇ ਦੌਰੇ ਦੌਰਾਨ ਡੇਰਾ ਮੁੱਖੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ।
ਪਰਿਵਾਰ ਨੇ ਡੇਰਾ ਮੁਖੀ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਨੇ ਲਗਭਗ 20 ਮਿੰਟ ਦਾ ਸਮਾਂ ਬੈਂਸ ਪਰਿਵਾਰ ਨਾਲ ਬਿਤਾਇਆ ਅਤੇ ਸੰਗਤਾਂ ਨੂੰ ਦਰਸ਼ਨ ਦਿੱਤੇ।
ਇਸ ਮੌਕੇ ਬੈਂਸ ਪਰਿਵਾਰ ਬਹੁਤ ਹੀ ਭਾਵੁਕ ਨਜ਼ਰ ਆਇਆ। ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਾਡੇ ਗ੍ਰਹਿ ਪਹੁੰਚੇ ਹਨ।
ਇਸ ਤੋਂ ਪਹਿਲਾ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਵੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੰਡੀਗੜ੍ਹ ਸਥਿਤ ਨਿਵਾਸ ਵਿਖੇ ਦਰਸ਼ਨ ਦੇ ਚੁੱਕੇ ਹਨ।
ਇਸ ਮੌਕੇ ਮਾਤਾ ਬਲਵਿੰਦਰ ਕੌਰ, ਪਿਤਾ ਸੋਹਣ ਸਿੰਘ ਬੈਂਸ, ਭੈਣ ਅਨਮੋਲ ਕੌਰ ਬੈਂਸ, ਬੱਚਿਤਰ ਸਿੰਘ, ਡਾ. ਸੰਜੀਵ ਗੌਤਮ (ਜ਼ਿਲ੍ਹਾ ਪ੍ਰਧਾਨ), ਹਲਕਾ ਸੰਗਠਨ ਇੰਚਾਰਜ ਕਮਿਕਰ ਸਿੰਘ ਡਾਢੀ, ਦੀਪਕ ਸੋਨੀ (ਮੀਡੀਆ ਕੋਆਰਡੀਨੇਟਰ), ਸਰਪੰਚ ਜਸਪਾਲ ਸਿੰਘ ਢਾਹੇ, ਸਰਪੰਚ ਪੰਮੂ ਢਿੱਲੋਂ (ਬ੍ਰਹਮਪੁਰ), ਸਰਪੰਚ ਭਗਵੰਤ ਸਿੰਘ (ਅਠਵਾਲ ਥਲੁਹ), ਸਰਪੰਚ ਮੀਨਾ ਕਾਲੀਆ ਅਤੇ ਹੋਰ ਮੋਜੂਦ ਸਨ।