ਦੋ ਮਕਾਨਾਂ ਦੀਆਂ ਛੱਤਾਂ ਡਿੱਗੀਆਂ, ਔਰਤ ਜ਼ਖ਼ਮੀ
ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਬੀਤੀ ਰਾਤ ਅੰਬਾਲਾ ਕੈਂਟ ਦੇ ਬੋਹ ਪਿੰਡ ਵਿਚ ਦੋ ਘਰਾਂ ਦੀਆਂ ਛੱਤਾਂ ਡਿਗ ਗਈਆਂ। ਇਸ ਹਾਦਸੇ ਵਿੱਚ ਔਰਤ ਜ਼ਖ਼ਮੀ ਹੋ ਗਈ। ਜਾਣਕਾਰੀ ਦਿੰਦਿਆਂ ਬੋਹ ਪਿੰਡ ਦੇ ਲੁਹਾਰ ਮੁਹੱਲੇ ਦੀ ਰਹਿਣ ਵਾਲੀ ਬਬਲੀ ਦੇਵੀ...
Advertisement
ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਬੀਤੀ ਰਾਤ ਅੰਬਾਲਾ ਕੈਂਟ ਦੇ ਬੋਹ ਪਿੰਡ ਵਿਚ ਦੋ ਘਰਾਂ ਦੀਆਂ ਛੱਤਾਂ ਡਿਗ ਗਈਆਂ। ਇਸ ਹਾਦਸੇ ਵਿੱਚ ਔਰਤ ਜ਼ਖ਼ਮੀ ਹੋ ਗਈ। ਜਾਣਕਾਰੀ ਦਿੰਦਿਆਂ ਬੋਹ ਪਿੰਡ ਦੇ ਲੁਹਾਰ ਮੁਹੱਲੇ ਦੀ ਰਹਿਣ ਵਾਲੀ ਬਬਲੀ ਦੇਵੀ ਨੇ ਦੱਸਿਆ ਕਿ ਉਹ ਰਾਤ ਨੂੰ ਕਮਰੇ ਵਿੱਚ ਸੌਂ ਰਹੀ ਸੀ ਕਿ ਅਚਾਨਕ ਘਰ ਦੀ ਛੱਤ ਡਿਗ ਪਈ। ਰੌਲਾ ਸੁਣ ਕੇ ਗੁਆਂਢੀਆਂ ਨੇ ਕਿਸੇ ਤਰ੍ਹਾਂ ਉਸ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਵਿੱਚ ਉਸ ਦਾ ਇਲਾਜ ਕਰਵਾਇਆ। ਇਸ ਹਾਦਸੇ ਵਿੱਚ ਉਸ ਦੇ ਸਿਰ ਅਤੇ ਸਰੀਰ ਦੇ ਕਈ ਹਿੱਸਿਆਂ ਤੇ ਸੱਟਾਂ ਲੱਗੀਆਂ ਹਨ। ਸਾਮਾਨ ਵੀ ਨੁਕਸਾਨਿਆ ਗਿਆ। ਦੂਜੇ ਘਰ ਦੇ ਕਮਰੇ ਦੀ ਛੱਤ ਡਿਗ ਪਈ। ਹਾਲਾਂਕਿ ਇੱਥੇ ਦੋ ਔਰਤਾਂ ਦੂਜੇ ਕਮਰੇ ਵਿੱਚ ਸੁੱਤੀਆਂ ਹੋਣ ਕਰਕੇ ਵਾਲ ਵਾਲ ਬਚ ਗਈਆਂ।
Advertisement
Advertisement