ਹਸਪਤਾਲ ’ਚ ਰੋਬੋਟਿਕ ਕਿਡਨੀ ਕੈਂਸਰ ਸਰਜਰੀ
ਸੋਹਾਣਾ ਹਸਪਤਾਲ ਨੇ ਯੂਰੋਲੋਜੀਕਲ ਕੈਂਸਰਾਂ ਵਿੱਚੋਂ ਸਭ ਤੋਂ ਗੁੰਝਲਦਾਰ ਮੰਨੀਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਵਿੱਚੋਂ ਇੱਕ ਬਹੁਤ ਹੀ ਚੁਣੌਤੀਪੂਰਨ ਰੋਬੋਟਿਕ-ਸਹਾਇਤਾ ਪ੍ਰਾਪਤ ਸੱਜੇ ਰੈਡੀਕਲ ਨੈਫ੍ਰੈਕਟੋਮੀ ਯਾਨੀ ਕਿਡਨੀ ਹਟਾਉਣ ਲਈ ਆਈ ਵੀ ਸੀ ਥ੍ਰੋਮਬੈਕਟੋਮੀ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ। ਇਹ ਸਰਜਰੀ ਹਸਪਤਾਲ ਦੇ ਚੀਫ਼...
Advertisement
ਸੋਹਾਣਾ ਹਸਪਤਾਲ ਨੇ ਯੂਰੋਲੋਜੀਕਲ ਕੈਂਸਰਾਂ ਵਿੱਚੋਂ ਸਭ ਤੋਂ ਗੁੰਝਲਦਾਰ ਮੰਨੀਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਵਿੱਚੋਂ ਇੱਕ ਬਹੁਤ ਹੀ ਚੁਣੌਤੀਪੂਰਨ ਰੋਬੋਟਿਕ-ਸਹਾਇਤਾ ਪ੍ਰਾਪਤ ਸੱਜੇ ਰੈਡੀਕਲ ਨੈਫ੍ਰੈਕਟੋਮੀ ਯਾਨੀ ਕਿਡਨੀ ਹਟਾਉਣ ਲਈ ਆਈ ਵੀ ਸੀ ਥ੍ਰੋਮਬੈਕਟੋਮੀ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ। ਇਹ ਸਰਜਰੀ ਹਸਪਤਾਲ ਦੇ ਚੀਫ਼ ਯੂਰੋਲੋਜਿਸਟ ਅਤੇ ਰੋਬੋਟਿਕ ਸਰਜਨ ਡਾ. ਕਰਮਵੀਰ ਸਿੰਘ ਸਭਰਵਾਲ ਦੀ ਅਗਵਾਈ ਵਿੱਚ ਕੀਤੀ ਗਈ। ਇਹ ਅਪਰੇਸ਼ਨ ਇੱਕ 73 ਸਾਲਾ ਮਰੀਜ਼ ਦੀ ਸੱਜੀ ਕਿਡਨੀ ਵਿੱਚ ਫੈਲੇ ਵੱਡੇ ਟਿਊਮਰ ਨੂੰ ਹਟਾਉਣ ਲਈ ਕੀਤਾ ਗਿਆ। ਡਾ. ਕਰਮਵੀਰ ਸਿੰਘ ਸਭਰਵਾਲ ਨੇ ਦੱਸਿਆ ਕਿ ਅਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਛੁੱਟੀ ਵੀ ਕਰ ਦਿੱਤੀ ਗਈ ਹੈ। ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਮਰੀਜ਼ਾਂ ਨੂੰ ਕਿਫਾਇਤੀ ਦਰਾਂ ’ਤੇ ਅਤਿ-ਆਧੁਨਿਕ ਵਿਸ਼ਵ ਪੱਧਰੀ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ।
Advertisement
Advertisement
