ਜੜੋਤ ਦੇ ਅਹਾਤੇ ਵਿੱਚ ਲੁੱਟਖੋਹ ਤੇ ਭੰਨਤੋੜ
ਪਿੰਡ ਜੜੋਤ ਵਿਚ ਸਥਿਤ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਲੰਘੀ ਦੇਰ ਰਾਤ ਲਗਪਗ 15 ਨੌਜਵਾਨਾਂ ਨੇਅਹਾਤੇ ਵਿੱਚ ਭੰਨਤੋੜ ਕੀਤੀ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਮੌਕੇ ’ਤੇ ਮੌਜੂਦ ਅਹਾਤੇ ਮਾਲਕ ਮੁਤਾਬਕ ਸੋਮਵਾਰ ਦੇਰ ਰਾਤ ਕੁਝ ਨੌਜਵਾਨ ਠੇਕੇ ਦੇ ਬਾਹਰ ਬਹਿਸ ਕਰ ਰਹੇ ਸਨ। ਥੋੜ੍ਹੀ ਦੇਰ ਬਾਅਦ ਹੋਰ ਨੌਜਵਾਨ ਵੀ ਮੌਕੇ ’ਤੇ ਇਕੱਠੇ ਹੋ ਗਏ ਤੇ ਅਹਾਤੇ ਦੀ ਭੰਨਤੋੜ ਕੀਤੀ। ਅਹਾਤੇ ਮਾਲਕ ਨੇ ਮੁਤਾਬਕ ਕੁੱਝ ਨੌਜਵਾਨਾਂ ਨੇ ਉਸ ’ਤੇ ਇੱਟਾਂ ਨਾਲ ਹਮਲਾ ਵੀ ਕੀਤਾ। ਨੌਜਵਾਨਾਂ ਨੇ ਕਾਊਂਟਰ ਤੋੜ ਦਿੱਤਾ ਤੇ ਉਥੋਂ ਪਈ ਨਕਦੀ ਲੈ ਕੇ ਫਰਾਰ ਹੋ ਗਏ। ਲਾਲੜੂ ਥਾਣੇ ਦੇ ਐੱਸ ਐੱਚ ਓ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਫੜ ਲਏ ਜਾਣਗੇ।
ਗਹਿਣੇ ਤੇ ਸਾਮਾਨ ਚੋਰੀ
ਚੰਡੀਗੜ੍ਹ: ਇੱਥੋਂ ਦੇ ਸੈਕਟਰ-23 ਵਿਖੇ ਸਥਿਤ ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਥਾਣਾ ਸੈਕਟਰ-17 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਚਿਰਾਗ ਸੇਠੀ ਵਾਸੀ ਸੈਕਟਰ-23 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਉਸ ਦੇ ਘਰ ਵਿੱਚ ਦਾਖਲ ਹੋ ਕੇ ਹੀਰੇ ਦੇ ਗਹਿਣਿਆਂ ਦਾ ਸੈਟ, ਹੀਰੇ ਦਾ ਬਰੇਸਲੇਟ, ਹੀਰੇ ਦੀ ਮੁੰਦਰੀ, ਟੋਪਸ, ਸੋਨੀ ਦੀ ਮੁੰਦਰੀ ਤੇ ਕਾਗਜ਼ਾਤ ਚੋਰੀ ਕਰਕੇ ਫਰਾਰ ਹੋ ਗਿਆ ਹੈ। -ਟ ਨ ਸ
ਕਾਰ ਨੂੰ ਅੱਗ ਲੱਗੀ
ਚੰੰਡੀਗੜ੍ਹ: ਸਥਾਨਕ ਸੈਕਟਰ-22/23 ਵਾਲੀ ਡਿਵਾਈਡਿਗ ਸੜਕ ’ਤੇ ਦੇਰ ਰਾਤ ਬੀ ਐੱਮ ਡਬਲਿਊ ਕਾਰ ਨੂੰ ਅਚਾਨਕ ਅੱਗ ਲੱਗ ਗਈ ਹੈ। ਇਸ ਦੌਰਾਨ ਕਾਰ ਸਵਾਰ ਸਾਹਿਲ ਵਾਸੀ ਸੈਕਟਰ-15 ਨੇ ਇਕਦਮ ਬਾਹਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸਾਹਿਲ ਨੇ ਕਿਹਾ ਕਿ ਉਹ ਮੁਹਾਲੀ ’ਚੋਂ ਕਾਰ ਦੀ ਸਰਵਿਸ ਕਰਵਾ ਕੇ ਵਾਪਸ ਆ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਚੰਡੀਗੜ੍ਹ ਦੇ ਪੁਲੀਸ ਚੌਕੀ ਸੈਕਟਰ-22 ਤੇ ਫਾਇਰ ਬ੍ਰਿਗੇਡ ਟੀਮ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। -ਟ ਨ ਸ
ਕਤਲ ਮਾਮਲੇ ’ਚ ਪੁੱਛ-ਪੜਤਾਲ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਚਾਰ ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਸੀਮਾ ਗੋਇਲ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਪਤੀ ਭਾਰਤ ਭੂਸ਼ਣ ਗੋਇਲ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਲੰਘੀ ਦੇਰ ਰਾਤ ਨੂੰ ਭਾਰਤ ਭੂਸ਼ਣ ਗੋਇਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਥਾਣਾ ਸੈਕਟਰ-11 ਦੀ ਪੁਲੀਸ ਵੱਲੋਂ ਉਕਤ ਮਾਮਲੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਅੱਜ ਮੁਲਜ਼ਮ ਭਾਰਤ ਭੂਸ਼ਨ ਗੋਇਲ ਨੂੰ ਗ੍ਰਿਫ਼ਤਾਰ ਕਰਕੇ ਘਟਨਾ ਵਾਲੀ ਥਾਂ ’ਤੇ ਲਿਜਾਇਆ ਗਿਆ ਅਤੇ ਪੁੱਛ ਪੜਤਾਲ ਕੀਤੀ ਹੈ। ਇਸ ਦੇ ਨਾਲ ਹੀ ਕਤਲ ਦੇ ਕਾਰਨ ਪੁੱਛੇ ਗਏ। 4 ਨਵੰਬਰ 2021 ਨੂੰ ਦੀਵਾਲੀ ਵਾਲੀ ਰਾਤ ਨੂੰ ਪੰਜਾਬ ਯੂਨੀਵਰਸਿਟੀ ਵਿਖੇ ਸੀਮਾ ਗੋਇਲ ਦਾ ਘਰ ਵਿੱਚ ਹੀ ਕਤਲ ਕਰ ਦਿੱਤਾ ਸੀ। -ਟ ਨ ਸ
