ਰੋਡਵੇਜ਼ ਮੁਲਾਜ਼ਮਾਂ ਦਾ ਸਨਮਾਨ ਕੀਤਾ
ਪਨਬੱਸ ਰੋਡਵੇਜ਼ ਯੂਨੀਅਨ ਦੇ ਮੁਲਾਜ਼ਮਾਂ ਨੇ ਰੋਡਵੇਜ਼, ਪੀ ਆਰ ਟੀ ਸੀ ਨੂੰ ਬਚਾਉਣ ਲਈ ਲੜੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਡੱਕੇ ਆਗੂਆਂ ਤੇ ਗ੍ਰਿਫ਼ਤਾਰ ਆਗੂਆਂ ਦਾ ਰਿਹਾਅ ਹੋਣ ’ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰ ਤੇ ਹੋਰ...
Advertisement
ਪਨਬੱਸ ਰੋਡਵੇਜ਼ ਯੂਨੀਅਨ ਦੇ ਮੁਲਾਜ਼ਮਾਂ ਨੇ ਰੋਡਵੇਜ਼, ਪੀ ਆਰ ਟੀ ਸੀ ਨੂੰ ਬਚਾਉਣ ਲਈ ਲੜੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਡੱਕੇ ਆਗੂਆਂ ਤੇ ਗ੍ਰਿਫ਼ਤਾਰ ਆਗੂਆਂ ਦਾ ਰਿਹਾਅ ਹੋਣ ’ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰ ਤੇ ਹੋਰ ਜਥੇਬੰਦੀਆਂ ਨੇ ਸਨਮਾਨ ਕੀਤਾ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ, ਸੀ ਆਈ ਟੀ ਯੂ ਦੇ ਆਗੂ ਸਤਨਾਮ ਸਿੰਘ ਸ਼ੇਰਾ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਰਜਿੰਦਰ ਸਿੰਘ ਨੇ ਕਿਹਾ ਕਿ ਰੋਡਵੇਜ਼ ਪਨਬੱਸ ਮੁਲਾਜ਼ਮ ਯੂਨੀਅਨ ਦੇ ਸੰਘਰਸ਼ ਦੌਰਾਨ ਨੰਗਲ ਡੀਪੂ ਦੇ ਪ੍ਰਧਾਨ ਸੁਨੀਲ ਰਾਣਾ ਨੂੰ ਗੜ੍ਹਸ਼ੰਕਰ ਪੁਲੀਸ ਨੇ ਯੂਨੀਅਨ ਦੇ ਆਗੂ ਦਿਆਲ ਮਾਹੀ ਨੂੰ ਨੰਗਲ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਰਿਹਾਅ ਹੋ ਆਉਣ ’ਤੇ ਅੱਜ ਨੰਗਲ ਡੀਪੂ ਵਿੱਚ ਉਕਤ ਆਗੂਆਂ ਦਾ ਸਨਮਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਸੰਘਰਸ਼ ਸਦਕਾ ਪੰਜਾਬ ਸਰਕਾਰ ਨੂੰ ਆਗੂਆਂ ਛੱਡਣਾ ਪਿਆ ਹੈ। ਇਸ ਮੌਕੇ ਅਮਰਜੀਤ ਸਿੰਘ ਭੱਟੀ, ਨਰੇਸ਼ ਕੁਮਾਰ ਸੋਨੀ, ਜਸਵੀਰ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਪਵਨ ਕੁਮਾਰ ਵੀ ਹਾਜ਼ਰ ਸਨ।
Advertisement
Advertisement
