ਸੈਕਟਰ 45 ਦੀਆਂ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ
ਨਵੀਨੀਕਰਨ ’ਤੇ 1.85 ਕਰੋੜ ਰੁਪਏ ਖ਼ਰਚੇ ਜਾਣਗੇ: ਗਾਬੀ
Advertisement
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 34 ਅਧੀਨ ਆਉਂਦੇ ਸੈਕਟਰ 45ਏ ਦੀਆਂ ਵੀ-4 ਅਤੇ ਸੈਕਟਰ 45-ਸੀ ਦੀਆਂ ਵੀ-5 ਸੜਕਾਂ ਦੀ ਹਾਲਤ ਜਲਦ ਹੀ ਸੁਧਾਰੀ ਜਾਵੇਗੀ। ਅੱਜ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਹੰਸ ਰਾਜ ਸੁਨੇਜਾ ਦੀ ਮਦਦ ਨਾਲ ਸੜਕਾਂ ਦੀ ਰੀ-ਕਾਰਪੈਟਿੰਗ ਦਾ ਉਦਘਾਟਨ ਕੀਤਾ।
ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਲਗਭਗ 1.85 ਕਰੋੜ ਰੁਪਏ ਦੀ ਲਾਗਤ ਨਾਲ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸੜਕਾਂ ਦੀ ਸਿਰਫ਼ ਮੁਰੰਮਤ ਜਾਂ ਰੀ-ਕਾਰਪੈਟਿੰਗ ਕੀਤੀ ਜਾਂਦੀ ਸੀ ਅਤੇ ਵਾਰ-ਵਾਰ ਕਾਰਪੈਟਿੰਗ ਕਰਨ ਨਾਲ ਸੜਕਾਂ ਫੁੱਟਪਾਥਾਂ ਦੇ ਪੱਧਰ ਤੱਕ ਉੱਚੀਆਂ ਹੋ ਜਾਂਦੀਆਂ ਸਨ, ਜਿਸ ਨਾਲ ਮੀਂਹ ਦੇ ਪਾਣੀ ਦੇ ਨਿਕਾਸ ਵਿੱਚ ਮੁਸ਼ਕਲਾਂ ਪੈਦਾ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਰੀ-ਕਾਰਪੈਟਿੰਗ ਦੀਆਂ ਪੁਰਾਣੀਆਂ ਪਰਤਾਂ ਨੂੰ ਪੂਰੀ ਤਰ੍ਹਾਂ ਹਟਾ ਸੜਕਾਂ ਨੂੰ 20 ਮਿਲੀਮੀਟਰ ਅਤੇ 40 ਮਿਲੀਮੀਟਰ ਕੰਕਰੀਟ ਦੀ ਦੋਹਰੀ ਪਰਤ ਨਾਲ ਨਵਿਆਇਆ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਰੋਡ ਵਿੰਗ ਦੇ ਐੱਸ ਡੀ ਓ ਯੋਗੇਸ਼ ਕੁਮਾਰ ਕੇ. ਅਜੀਤ ਦੇ ਨਾਲ ਵਾਰਡ ਵਾਸੀ ਅਨੀਤਾ ਸ਼ਰਮਾ, ਨਿਤਿਨ ਰਾਏ ਚੌਹਾਨ, ਬਲਦੇਵ ਕੌਰ, ਸਚਪ੍ਰੀਤ ਕੌਰ, ਨਿਰਮਲ ਕੌਰ, ਗੀਤਾ ਰਾਏ, ਕਰਨੈਲ ਸਿੰਘ, ਰਮਨ ਸ਼ਰਮਾ, ਸੁਰੇਸ਼ ਕਾਲੇ, ਮਨਮੋਹਨ ਸਿੰਘ ਅਤੇ ਅਵਿਨਾਸ਼ ਧਵਨ ਹਾਜ਼ਰ ਸਨ।
Advertisement
Advertisement
