ਸੜਕ ਰੀ-ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ
                    ਨਗਰ ਨਿਗਮ ਦੇ ਵਾਰਡ 23 ਤੋਂ ਕੌਂਸਲਰ ਪ੍ਰੇਮ ਲਤਾ ਨੇ ਸੈਕਟਰ 35 ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਤਿੰਨ ਸੜਕਾਂ ਦੀ ਰੀ-ਕਾਰਪੈਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਸੜਕ ਦੇ ਕੰਮ-ਕਾਜ ਦੌਰਾਨ ਤਕਨੀਕੀ ਮਾਪਦੰਡਾਂ ਅਤੇ ਨਿਰਧਾਰਿਤ ਗੁਣਵੱਤਾ ਦੀ ਸਖ਼ਤੀ...
                
        
        
    
                 Advertisement 
                
 
            
        
                ਨਗਰ ਨਿਗਮ ਦੇ ਵਾਰਡ 23 ਤੋਂ ਕੌਂਸਲਰ ਪ੍ਰੇਮ ਲਤਾ ਨੇ ਸੈਕਟਰ 35 ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਤਿੰਨ ਸੜਕਾਂ ਦੀ ਰੀ-ਕਾਰਪੈਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਸੜਕ ਦੇ ਕੰਮ-ਕਾਜ ਦੌਰਾਨ ਤਕਨੀਕੀ ਮਾਪਦੰਡਾਂ ਅਤੇ ਨਿਰਧਾਰਿਤ ਗੁਣਵੱਤਾ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਸਹੀ ਸਮੇਂ ’ਤੇ ਕੰਮ ਨਿਪਟਾਇਆ ਜਾਵੇਗਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਉਪ-ਪ੍ਰਧਾਨ ਅਮਰਜੀਤ ਸਿੰਘ ਸਿਬੀਆ ਨੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਤੇ ਕੌਂਸਲਰ ਪ੍ਰੇਮ ਲਤਾ ਦਾ ਧੰਨਵਾਦ ਕੀਤਾ। ਸੜਕ ਦਾ ਕੰਮ ਸ਼ੁਰੂ ਕਰਨ ਸਮੇਂ ਹਰਜਿੰਦਰ ਤੁੰਗ, ਰਾਜੇਸ਼ ਰਾਏ, ਸਤਿੰਦਰ ਕੌਰ ਅਤੇ ਸੈਕਟਰ 35 ਵਾਸੀ ਮੌਜੂਦ ਸਨ। 
            
    
    
    
    
                 Advertisement 
                
 
            
        
                 Advertisement 
                
 
            
        