ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੌਲ ਪਲਾਜ਼ੇ ਨੇੜੇ ਸੜਕ ਧਸੀ

ਪਿਛਲੇ ਦੋ ਦਿਨਾਂ ਇਲਾਕੇ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਹ ਦੇ ਚਲਦਿਆਂ ਰੂਪਨਗਰ-ਨੀਲੋਂ ਮਾਰਗ ’ਤੇ ਬਣੇ ਪਿੰਡ ਕਮਾਲਪੁਰ ਕੋਲ ਬੰਦ ਪਏ ਟੌਲ ਪਲਾਜ਼ੇ ਨੇੜੇ ਸੜਕ ਨਹਿਰ ਸਰਹਿੰਦ ਦੇ ਦੂਜੇ ਪਾਸਿਓਂ ਧੱਸ ਗਈ ਹੈ ਅਤੇ ਸੜਕ ਦਾ ਪਾਣੀ ਸੜਕ ਦੇ ਹੇਠੋਂ...
Advertisement

ਪਿਛਲੇ ਦੋ ਦਿਨਾਂ ਇਲਾਕੇ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਹ ਦੇ ਚਲਦਿਆਂ ਰੂਪਨਗਰ-ਨੀਲੋਂ ਮਾਰਗ ’ਤੇ ਬਣੇ ਪਿੰਡ ਕਮਾਲਪੁਰ ਕੋਲ ਬੰਦ ਪਏ ਟੌਲ ਪਲਾਜ਼ੇ ਨੇੜੇ ਸੜਕ ਨਹਿਰ ਸਰਹਿੰਦ ਦੇ ਦੂਜੇ ਪਾਸਿਓਂ ਧੱਸ ਗਈ ਹੈ ਅਤੇ ਸੜਕ ਦਾ ਪਾਣੀ ਸੜਕ ਦੇ ਹੇਠੋਂ ਖਾਰ ਪਾ ਕੇ ਨਹਿਰ ਵੱਲ ਨੂੰ ਜਾ ਰਿਹਾ ਹੈ। ਇਹ ਸੜਕ ਧਸਣ ਕਾਰਨ ਰੂਪਨਗਰ- ਨੀਲੋਂ ਮਾਰਗ ’ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਤੇ ਹਾਦਸਿਆਂ ਦਾ ਖਤਰਾ ਬਣ ਗਿਆ ਹੈ। ਨਿਵਾਸੀਆਂ ਨੇ ਦੱਸਿਆ ਕਿ ਸੜਕ ਨਹਿਰ ਤੋਂ ਦੂਜੇ ਪਾਸੇ ਤੋਂ ਧਸਣੀ ਸ਼ੁਰੂ ਹੋਈ ਹੈ ਤੇ ਸੜਕ ਵਿਚਕਾਰ ਵੀ ਤਰੇੜਾਂ ਪੈ ਚੁੱਕੀਆਂ ਹਨ ਜਿਸ ਦਾ ਸਾਰਾ ਪਾਣੀ ਬਣੇ ਖੱਡੇ ਵਿੱਚ ਜਾ ਰਿਹਾ ਹੈ। ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ, ਸੀਨੀਅਰ ਆਗੂ ਪਵਨ ਕੁਮਾਰ ਅਤੇ ਆੜ੍ਹਤੀ ਮਨਜੀਤ ਸਿੰਘ ਕੰਗ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਾ ਫੌਰੀ ਹੱਲ ਕੱਢਿਆ ਜਾਵੇ ਨਹੀਂ ਤਾਂ ਹਾਦਸਾ ਵਾਪਰ ਸਕਦਾ ਹੈ।

Advertisement
Advertisement
Show comments