ਰੀਆ ਨੇ ਪ੍ਰੇਰਨਾ ਉਤਸਵ ’ਚ ਹਿੱਸਾ ਲਿਆ
ਇੱਥੋਂ ਨੇੜਲੇ ਪਿੰਡ ਘਨੌਲਾ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਰੀਆ ਨੇ ਗੁਜਰਾਤ ਦੇ ਵਡਨਗਰ ਵਿੱਚ ਹੋਏ ਪ੍ਰੇਰਣਾ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਸਕੂਲ ਦਾ ਮਾਣ ਵਧਾਇਆ ਹੈ। ਸਕੂਲ ਪ੍ਰਿੰਸੀਪਲ ਰਮੇਸ਼ ਸਿੰਘ ਸੈਣੀ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਭਾਰਤ ਦੇ...
Advertisement
ਇੱਥੋਂ ਨੇੜਲੇ ਪਿੰਡ ਘਨੌਲਾ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਰੀਆ ਨੇ ਗੁਜਰਾਤ ਦੇ ਵਡਨਗਰ ਵਿੱਚ ਹੋਏ ਪ੍ਰੇਰਣਾ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਸਕੂਲ ਦਾ ਮਾਣ ਵਧਾਇਆ ਹੈ। ਸਕੂਲ ਪ੍ਰਿੰਸੀਪਲ ਰਮੇਸ਼ ਸਿੰਘ ਸੈਣੀ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 10 ਅਧਿਆਪਕਾਂ ਅਤੇ 20 ਵਿਦਿਆਰਥੀਆਂ ਨੂੰ ਹਿੱਸਾ ਲਿਆ ਸੀ। ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਰੀਆ ਦੀ ਚੋਣ ਪਿਛਲੇ ਸਾਲ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਲੇਖ ਮੁਕਾਬਲੇ ਤੇ ਇੰਟਰਵਿਊ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਹੋਈ ਸੀ। ਸਕੂਲ ਪੁੱਜਣ ’ਤੇ ਵਿਦਿਆਰਥਣ ਅਤੇ ਉਸ ਦੀ ਗਾਈਡ ਅਧਿਆਪਕਾ ਸੀਮਾ ਰਾਣੀ ਵਿਸ਼ੇਸ਼ ਸਨਮਾਨ ਕੀਤਾ ਗਿਆ।
Advertisement